ਸਾਂਸਦ ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਫ੍ਰੀ ਜਿਮ ਦੀ ਸ਼ੁਰੂਆਤ - Gurjit Aujla started a free gym
ਗੁਰੂਨਗਰੀ ਅੰਮ੍ਰਿਤਸਰ ਵਿਖੇ ਦੀਵਾਲੀ ਮੌਕੇ ਸਾਂਸਦ ਗੁਰਜੀਤ ਔਜਲਾ ਵਲੋਂ ਸ਼ਹਿਰਵਾਸੀਆਂ ਨੂੰ ਸਿਹਤਯਾਬ ਰੱਖਣ ਲਈ ਫ੍ਰੀ ਜਿਮ ਦੀ ਸਹੂਲਤ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ। ਜਿਸ ਨੂੰ ਲੈਕੇ ਗੁਰੂਨਗਰੀ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸਾਂਸਦ ਗੁਰਜੀਤ ਔਜਲਾ ਨੇ ਦੱਸਿਆ ਕਿ ਦੀਵਾਲੀ ਪਵਿੱਤਰ ਤਿਉਹਾਰ ਮੌਕੇ ਗੁਰੂਨਗਰੀ ਦੇ ਵਸਨੀਕਾਂ ਨੂੰ ਫ੍ਰੀ ਓਪਨ ਜਿਮ ਖੋਲ੍ਹ ਕੇ ਤੋਹਫਾ ਦਿਤਾ ਗਿਆ ਹੈ। ਜਿਸ ਨਾਲ ਹੁਣ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਸੈਰ ਕਰਨ ਆਉਣ ਵਾਲੇ ਲੋਕ ਇਸ ਸਹੂਲਤ ਦਾ ਲਾਭ ਲੈ ਸਕਣਗੇ। ਇਸ ਮੌਕੇ ਗੱਲਬਾਤ ਕਰਦਿਆਂ ਸਹਿਰਵਾਸੀਆਂ ਨੇ ਦੱਸਿਆ ਕਿ ਸਾਂਸਦ ਗੁਰਜੀਤ ਔਜਲਾ ਵਲੋਂ ਜੋ ਉਹਨਾਂ ਨੂੰ ਫ੍ਰੀ ਜਿਮ ਦੀ ਸੁਵਿਧਾ ਦਾ ਦੀਵਾਲੀ ਤੋਹਫਾ ਦਿੱਤਾ ਹੈ, ਉਹ ਉਸ ਤੋਂ ਬਹੁਤ ਹੀ ਜਿਆਦਾ ਖੁਸ਼ ਹਨ।
Last Updated : Feb 3, 2023, 8:29 PM IST