ਪੁਲ ਦੀ ਖ਼ਸਤਾ ਹਾਲਤ ਤੋਂ ਪਰੇਸ਼ਾਨ ਲੋਕ, ਦਿੱਤੀ ਸੰਘਰਸ਼ ਦੀ ਚਿਤਾਵਨੀ - Rupnagar news update
ਰੂਪਨਗਰ ਨੰਗਲ ਵਿੱਚ ਬਣਨ ਵਾਲੇ ਬਹੁ ਕਰੋੜੀ ਪੁਲ ਦੇ ਚਲਦਿਆਂ ਬਦਲਵੇਂ ਰਾਹ ਤੇ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ ਸਤਲੁਜ ਦਰਿਆ ਦੇ ਉਪਰ ਟਰੱਕ ਯੂਨੀਅਨ ਵੱਲੋਂ ਇੱਕ ਆਰਜ਼ੀ ਪੁਲ ਦਾ ਨਿਰਮਾਣ ਕੀਤਾ ਗਿਆ ਹੈ। ਤਾਂ ਕਿ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਰਾਹਤ ਮਿਲ ਸਕੇ। ਆਰਜ਼ੀ ਪੁਲ ਦੇ ਉੱਤੇ ਟਰੈਫਿਕ ਨੂੰ ਬਦਲਵਾਂ ਰਾਹ ਐਮਪੀ ਦੀ ਕੋਠੀ ਤੋ ਪਿੰਡਾਂ ਦੇ ਵਿੱਚੋ ਹੋ ਕੇ ਗੁਜਰਦਾ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੁਲ ਦੀ ਖਸਤਾ ਹਾਲਤ ਚਿੰਤਾਜਨਕ ਬਣੀ ਹੋਈ ਹੈ। ਕਿਉਂਕਿ ਪਿੰਡ ਵਾਸੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੁਲ ਦੀ ਖਸਤਾ ਹਾਲਤ ਕਾਫੀ ਸਮੇਂ ਤੋਂ ਹੈ। ਪਰ ਹੁਣ ਬਰਾਰੀ ਰੇਲਵੇ ਫਾਟਕ ਦੇ ਕੋਲ ਸੀਵਰੇਜ਼ ਨੂੰ ਲੈ ਕੇ ਨੰਗਲ ਨਗਰ ਕੌਂਸਲ ਵੱਲੋਂ ਇਕ ਵੱਡਾ ਖੱਡਾ ਖੋਦਿਆ ਗਿਆ ਹੈ। ਜਿਸ ਦਾ ਨਿਰਮਾਣ ਵੀ ਕਾਫੀ ਹੌਲੀ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਦੀ ਮੰਗ ਹੈ ਕਿ ਇਸ ਨੂੰ ਵੀ ਜਲਦ ਤੋਂ ਜਲਦ ਦਰੁਸਤ ਕੀਤਾ ਜਾਵੇ।
Last Updated : Feb 3, 2023, 8:32 PM IST