ਸ਼ਰਾਬ ਤਸਕਰਾਂ ਨੇ ਪੁਲਿਸ ਨੂੰ ਦਿੱਤਾ ਚਕਮਾ, ਅੱਖਾਂ ਸਾਹਮਣੇ ਤੋਂ ਹੋਏ ਫਰਾਰ, ਦੇਖੋ ਵੀਡੀਓ - smugglers escaped by crossing the river by boat
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਗੈਰ ਕਾਨੂੰਨੀ ਸ਼ਰਾਬ ਮਾਫੀਆ ਉੱਤੇ ਅਚਨਚੇਤ ਛਾਪੇਮਾਰੀ (A surprise raid on the illegal liquor mafia) ਕੀਤੀ ਗਈ।ਅਧਿਕਾਰੀਆਂ ਨੂੰ ਦੇਖ ਕੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਲੈ ਕੇ ਕਾਲਾ ਧੰਦਾ ਕਰਨ ਵਾਲੇ ਸ਼ਰਾਬ ਤਸਕਰ ਬੇੜੀ ਰਾਹੀਂ ਦਰਿਆ ਪਾਰ ਕਰਕੇ ਫਰਾਰ (smugglers escaped by crossing the river by boat) ਹੋ ਗਏ। ਸ਼ਰਾਬ ਤਸਕਰਾਂ ਵੱਲੋਂ ਬੇੜੀ ਰਾਹੀਂ ਦਰਿਆ ਪਾਰ ਕਰਨ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋਈਆਂ ਹਨ। ਪੁਲਿਸ ਵੱਲੋਂ ਇੰਨ੍ਹਾਂ ਤਸਕਰਾਂ ਨੂੰ ਫੜ੍ਹਨ ਲਈ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲ ਸਕੀ।
Last Updated : Feb 3, 2023, 8:29 PM IST