ਬਾਰ ਐਸੋਸੀਏਸ਼ਨ ਨੇ ਕੀਤੀ ਇੱਕ ਦਿਨ ਦੀ ਹੜਤਾਲ - ਸ੍ਰੀ ਫਤਿਹਗੜ੍ਹ ਸਾਹਿਬ ਦੀ ਤਾਜਾ ਖਬਰ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਰਾਜੀਵਰ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅੱਜ ਇਕ ਦਿਨ ਕੰਮ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਰੋਸ ਪ੍ਰਦਰਸ਼ਨ ਨੈਸ਼ਨਲ ਜਾਂਚ ਏਜੰਸੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸ਼ੈਲੀ ਸ਼ਰਮਾ ਅਤੇ ਉਨ੍ਹਾ ਦੇ ਸਾਥੀ ਵਕੀਲਾਂ ਦੇ ਵੱਖ-ਵੱਖ ਦਫਤਰਾਂ ਵਿਚ ਛਾਪੇਮਾਰੀ ਕੀਤੇ ਜਾਣ ਦੇ ਵਿਰੋਧ ਵਿਚ ਵਕੀਲਾ ਨੇ ਕੰਮ ਛੱਡਕੇ ਹੜਤਾਲ ਕੀਤੀ ਹੈ। ਇਸ ਸਬੰਧੀ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਰਾਜੀਵਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰਾਂ ਦੀਆਂ ਮਨਮਰਜੀਆ ਵੱਧਦੀਆ ਜਾ ਰਹੀਆਂ ਹਨ ਅਤੇ ਵਕੀਲ ਭਾਈਚਾਰਾ ਕਾਨੂੰਨ ਨੂੰ ਪੂਰੀ ਤਰ੍ਹਾਂ ਜਾਣਦਾ ਹੈ। ਉਨ੍ਹਾ ਕਿਹਾ ਕਿ ਵਕੀਲ ਭਾਈਚਾਰਾ ਪੁਰੀ ਤਰਾਂ ਇੱਕਜੁੱਟ ਹੈ ਅਤੇ ਕਿਸੇ ਵੀ ਵਕੀਲ ਨਾਲ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜੇਕਰ ਕਿਸੇ ਵਕੀਲ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ ਕਰਨਗੇ।
Last Updated : Feb 3, 2023, 8:31 PM IST