ਬਾਬੇ ਨਾਨਕ ਵੱਲੋਂ ਸ਼ੁਰੂ ਕੀਤੇ ਲੰਗਰ ਨੂੰ ਅੱਜ ਵੀ ਚਲਾ ਰਹੀ ਸੇਵਾ ਸੋਸਾਇਟੀ - ਪੰਜ ਸਾਲ ਤੋਂ ਇਸ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ
ਸੰਗਰੂਰ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਬਾਹਰ ਸ੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੁਸਾਇਟੀ ਵੱਲੋਂ (Langar by Guru Angad Dev Ji Seva Society) ਲੰਗਰ ਲਾਇਆ ਗਿਆ ਹਾਲਾਂਕਿ ਇਸ ਸੁਸਾਇਟੀ ਵੱਲੋਂ ਪਿਛਲੇ ਤਕਰੀਬਨ ਪੰਜ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ । ਪਰ ਅੱਜ ਗੁਰਪੁਰਬ ਨੂੰ ਲੈ ਕੇ ਅੱਜ ਵਿਸ਼ੇਸ਼ ਤੌਰ ਉੱਤੇ ਲੰਗਰ ਲਾਇਆ ਗਿਆ। ਸੋਸਾਇਟੀ ਮੈਂਬਰਾਂ ਕਹਿਣਾ ਹੈ ਕਿ ਕੱਲ੍ਹ ਹਸਪਤਾਲ ਵਿੱਚ ਛੁੱਟੀ ਹੋਵੇਗੀ । ਇਸ ਕਰਕੇ ਗੁਰੂ ਪੂਰਬ ਨੂੰ ਲੈ ਕੇ ਲੰਗਰ ਲਗਾਇਆ ਗਿਆ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਇਸ ਲੰਗਰ ਵਿੱਚ ਤਕਰੀਬਨ ਰੋਜ਼ਾਨਾ 700 ਲੋਕ ਲੰਗਰ ਛੱਕ ਕੇ ਜਾਂਦੇ ਹਨ ।ਗੁਰੂ ਅੰਗਦ ਸੇਵਾ ਸੁਸਾਇਟੀ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਉਨ੍ਹਾਂ ਵੱਲੋਂ ਪਿਛਲੇ ਪੰਜ ਸਾਲ ਤੋਂ ਇਸ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ (Langar service in this hospital for five years) ਚਲਾਈ ਜਾ ਰਹੀ ਹੈ ਅਤੇ ਅਨੇਕਾਂ ਹੀ ਮਰੀਜ਼ ਇੱਥੇ ਲੰਗਰ ਛੱਕ ਕੇ ਜਾਂਦੇ ਹਨ।
Last Updated : Feb 3, 2023, 8:31 PM IST