ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗਾਂ ਦਾ ਬੱਚਿਆਂ ਵਿੱਚ ਖੂਬ ਕਰੇਜ਼ - ਮੂਸੇਵਾਲਾ ਦੀ ਫੋਟੋ ਵਾਲੇ ਪਤੰਗਾਂ ਦਾ ਬੱਚਿਆਂ ਵਿੱਚ ਕਰੇਜ਼
ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moose Wala) ਬੇਸ਼ੱਕ ਇਸ ਦੁਨੀਆਂ ਵਿੱਚ ਨਹੀਂ ਰਹੇ। ਪਰ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਕਿਸੇ ਨਾਲ ਕਿਸੇ ਤਰੀਕੇ ਨਾਲ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਬਾਜ਼ਾਰ ਵਿੱਚ ਜਿੱਥੇ ਪਹਿਲਾਂ ਟੀ-ਸਰਟ ਅਤੇ ਬੈਗ ਵਿੱਕੇ ਹਨ। ਉੱਥੇ ਹੀ ਹੁਣ ਬੱਚਿਆਂ ਵਿੱਚ ਸਿੱਧੂ ਮੂਸੇਵਾਲੇ ਦੇ ਪਤੰਗਾਂ (Kites with photo of Sidhu Moose Wala) ਦਾ ਕਰੇਜ਼ ਦਿਖਾਈ ਦੇ ਰਿਹਾ ਹੈ ਅਤੇ ਨੌਜਵਾਨ ਅਤੇ ਬੱਚੇ ਮੂਸੇ ਵਾਲੇ ਦੀ ਫੋਟੋ ਵਾਲੇ ਪਤੰਗਾਂ ਨੂੰ ਖਰੀਦਣਾ ਪਸੰਦ ਕਰ ਰਹੇ ਹਨ। ਇਸ ਦੌਰਾਨ ਹੀ ਮਾਨਸਾ ਦੇ ਪਤੰਗ ਵਿਕਰੇਤਾ ਨੇ ਦੱਸਿਆ ਕਿ ਬੇਸ਼ੱਕ ਬੱਚੇ ਹੋਣ ਜਾ ਨੌਜਵਾਨ ਇਸ ਵਾਰ ਸਿਰਫ਼ ਸਿੱਧੂ ਮੂਸੇਵਾਲਾ (Sidhu Moose Wala) ਦਾ ਪਤੰਗ ਹੀ ਖਰੀਦ ਰਹੇ ਹਨ ਅਤੇ ਹਰ ਰੋਜ਼ 2 ਤੋਂ 3000 ਹਜ਼ਾਰ ਪਤੰਗ ਸ਼ਹਿਰ ਵਿੱਚ ਵਿਕ ਰਹੇ ਹਨ। ਮਾਨਸਾ ਸ਼ਹਿਰ ਦੀਆਂ ਹੋਰ ਵੀ ਦੁਕਾਨਾਂ ਉੱਤੇ ਸਿਰਫ਼ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਹੀ ਖੂਬ ਵਿਕ ਰਹੇ ਹਨ।
Last Updated : Feb 3, 2023, 8:37 PM IST