ਕਿਸਾਨ ਜਥੇਬੰਦੀ ਵੱਲੋਂ ਨਿੱਜੀ ਬੱਸ ਕੰਪਨੀ ਦਾ ਘਿਰਾਓ, ਬੱਸਾਂ ਕਰਵਾਈਆਂ ਖਾਲੀ - ਬੱਸਾਂ ਖ਼ਾਲੀ ਕਰਵਾਈਆ ਜਾ ਰਹੀਆਂ
ਫ਼ਰੀਦਕੋਟ: ਕੁੱਝ ਦਿਨ ਪਹਿਲਾਂ ਜੈਤੋ ਦੇ ਨਾਲ ਲੱਗਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਵਿਖੇ ਇੱਕ ਨਿੱਜੀ ਕੰਪਨੀ ਦੀ ਬੱਸ ਵੱਲੋਂ 2 ਨੌਜਵਾਨਾਂ ਨੂੰ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਏ ਸੀ। ਇਸ ਮੌਕੇ ਕਿਸਾਨ ਜਥੇਬੰਦੀ ਵੱਲੋਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਿੱਜੀ ਕੰਪਨੀ ਦੀ ਬੱਸ ਮਾਲਕਾਂ ਵੱਲੋਂ ਜ਼ਖਮੀ ਹੋਏ ਨੋਜਵਾਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈਕੇ ਬੱਸਾਂ ਖ਼ਾਲੀ ਕਰਵਾਈਆ ਜਾ ਰਹੀਆਂ ਹਨ। ਇਸ ਦੌਰਾਨ ਬੱਸ ਡਰਾਇਵਰ ਨੇ ਦੱਸਿਆ ਕਿ ਜਿਸ ਬੱਸ ਨਾਲ ਟੱਕਰ ਹੋਈ ਉਹ ਥਾਣੇ ਖੜ੍ਹੀ ਹੈ, ਕਿਸਾਨ ਜਥੇਬੰਦੀਆਂ ਵੱਲੋਂ ਬੱਸਾਂ ਦਾ ਘਿਰਾਓ ਕਰਨਾ ਠੀਕ ਨਹੀਂ ਹੈ, ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ।
Last Updated : Feb 3, 2023, 8:23 PM IST