ਪਰਾਲੀ ਮੁੱਦੇ ਉਤੇ ਖੱਟਰ ਦਾ ਬਿਆਨ, ਸੀਐਮ ਮਾਨ ਕਰ ਰਹੇ ਰਾਜਨੀਤੀ - CM Bhagwant mann make politics
ਚੰਡੀਗੜ੍ਹ: ਪਰਾਲੀ ਦੇ ਮੁੱਦੇ ਨੂੰ ਲੈਕੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਹਰ ਚੀਜ 'ਚ ਰਾਜਨੀਤੀ ਲੱਭਦੇ ਹਨ, ਨਾਲ ਹੀ ਕਿਹਾ ਕਿ ਸਾਨੂੰ ਕਿਸਾਨਾਂ ਦੇ ਹਿੱਤ ਲਈ ਕੰਮ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਆਪਣੇ ਏਜੰਡੇ ਲਈ ਕੇਂਦਰ ਅਤੇ ਹੋਰ ਸੂਬਿਆਂ ਨੂੰ ਗਲਤ ਬੋਲਣਾ ਸੀਐਮ ਮਾਨ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਰਿਆਣਾ 'ਚ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਮਾਮਲੇ ਘੱਟ ਹੋਏ ਹਨ, ਜਦਕਿ ਪੰਜਾਬ 'ਚ 20 ਫੀਸਦੀ ਮਾਮਲੇ ਵਧੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਅਤੇ ਗਊਸ਼ਾਲਾ ਨੂੰ ਸਬਸਿਡੀ ਦਿੰਦੇ ਹਨ। ਕਸਟਮ ਹਾਇਰਿੰਗ ਸੈਂਟਰ ਰਾਹੀ ਵੀ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਕਿਸਾਨਾਂ ਨੂੰ 80 ਹਜ਼ਾਰ ਦੇ ਕਰੀਬ ਸਾਧਨ ਦਿੱਤੇ, ਜੋ ਪਰਾਲੀ ਦਾ ਨਿਪਟਾਰਾ ਕਰਦੇ ਹਨ।
Last Updated : Feb 3, 2023, 8:31 PM IST