ਕੇਦਾਰਨਾਥ ਵਿੱਚ ਹੋਈ ਬਰਫ਼ਬਾਰੀ - ਬਾਬਾ ਕੇਦਾਰ
ਪ੍ਰਧਾਨ ਮੰਤਰੀ ਮੋਦੀ ਦੇ ਕੇਦਾਰਨਾਥ ਦੌਰੇ ਤੋਂ ਪਹਿਲਾਂ ਇੱਥੇ ਬਰਫ਼ਬਾਰੀ ਹੋ ਰਹੀ ਹੈ। ਅਜਿਹੇ 'ਚ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਆਏ ਸ਼ਰਧਾਲੂ ਇਸ ਤਾਜ਼ਾ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਬਰਫਬਾਰੀ ਦੇ ਬਾਵਜੂਦ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਭਲਕੇ ਪ੍ਰਧਾਨ ਮੰਤਰੀ ਮੋਦੀ ਉੱਤਰਾਖੰਡ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਕੇਦਾਰਨਾਥ ਅਤੇ ਬਦਰੀਨਾਥ ਵਿੱਚ ਪੂਜਾ ਕਰਨਗੇ। ਪੀਐਮ ਮੋਦੀ ਕੇਦਾਰਨਾਥ ਵਿੱਚ ਰੋਪਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਰੋਪਵੇਅ ਪ੍ਰੋਜੈਕਟ 9.7 ਕਿਲੋਮੀਟਰ ਲੰਬਾ ਹੋਵੇਗਾ। ਇਹ ਗੌਰੀਕੁੰਡ ਨੂੰ ਕੇਦਾਰਨਾਥ ਨਾਲ ਜੋੜੇਗਾ।
Last Updated : Feb 3, 2023, 8:29 PM IST