ਪੰਜਾਬ

punjab

ਇਸ ਦਿਨ ਵਿਛੜਿਆ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪੂਰਾ ਪਰਿਵਾਰ

ETV Bharat / videos

6 ਪੋਹ ਦੇ ਇਤਿਹਸਕ ਦਿਹਾੜੇ ਉੱਤੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਪਾਇਆ ਚਾਨਣਾ, ਕਿਹਾ- ਇਸ ਦਿਨ ਵਿਛੜਿਆ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪੂਰਾ ਪਰਿਵਾਰ - ਸਰਸਾ ਨਦੀ

By ETV Bharat Punjabi Team

Published : Dec 20, 2023, 6:27 PM IST

Left the fort of Sri Annadpur Sahib: ਸਿੱਖ ਕੌਮ ਵਿੱਚ 6 ਪੋਹ ਦਾ ਦਿਨ ਬੇਹੱਦ ਅਹਿਮ ਅਤੇ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh) ਵੱਲੋਂ ਸ੍ਰੀ ਅੰਨਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਸੀ। ਇਤਿਹਾਸ ਉੱਤੇ ਚਾਨਣਾ ਪਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 6 ਪੋਹ ਨੂੰ ਕੜਾਕੇ ਦੀ ਠੰਢ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦਾ ਸਾਹਮਣਾ ਕਰਦਿਆਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਛੱਡਿਆ ਪਰ ਦੁਸ਼ਮਣਾਂ ਨੇ ਧੋਖਾ ਕਰਦਿਆਂ ਮੁੜ ਤੋਂ ਹਮਲਾ ਕਰ ਦਿੱਤਾ ਅਤੇ ਇਸ ਜੱਦੋ-ਜਹਿਦ ਵਿੱਚ ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਵੱਡੇ ਸਾਹਿਬਜ਼ਾਦੇ ਅਤੇ ਕੁੱਝ ਸਿੰਘ ਗੁਰੂ ਸਾਹਿਬ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਨਾਲ ਨਦੀ ਨਹੀਂ ਪਾਰ ਕਰ ਸਕੇ। ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂਘਰ ਦਾ ਰਸੋਈਆਂ ਗੰਗੂ ਬ੍ਰਾਹਮਣ ਆਪਣੇ ਨਾਲ ਘਰ ਲੈ ਗਿਆ ਅਤੇ ਬਾਅਦ ਵਿੱਚ ਦਗੇਬਾਜ਼ੀ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਮੁਗਲਾਂ ਦੇ ਹਵਾਲੇ ਕਰਵਾ ਦਿੱਤਾ। ਜਥੇਦਾਰ ਨੇ ਦੱਸਿਆ ਕਿ ਸਰਸਾ ਨਦੀ (Sarsa River) ਪਾਰ ਕਰਦਿਆਂ ਸਤਿਗੁਰਾਂ ਦਾ ਪਰਿਵਾਰ ਹੀ ਨਹੀਂ ਵਿੱਛੜਿਆ ਸਗੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਸਿੰਘਾਂ ਨੇ ਆਪਣੀ ਮਹਾਨ ਸ਼ਹਾਦਤ ਵੀ ਦਿੱਤੀ। ਇਸ ਤੋਂ ਇਲਾਵਾ ਬਹੁਤ ਵੱਡਾ ਕੀਮਤੀ ਖਜ਼ਾਨਾ ਖਾਸ ਤੌਰ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਹਨਾਂ ਦੀ ਨਿਗਰਾਨੀ ਵਿੱਚ ਰਚਿਆ ਸਾਹਿਤ ਵੀ ਸਰਸਾ ਨਦੀ ਪਾਰ ਕਰਦੇ ਸਮੇਂ ਦਰਿਆ ਬੁਰਦ ਹੋ ਗਿਆ ਅਤੇ ਕੌਮ ਲਈ ਇਹ ਬਹੁਤ ਵੱਡਾ ਘਾਟਾ ਪਿਆ।

ABOUT THE AUTHOR

...view details