SHO Viral Video: 'ਸ਼ੇਰ ਦੀ ਸ਼ੇਰਨੀ' ਗੀਤ 'ਤੇ ਕੁੜੀ ਨੇ ਪੁਲਿਸ ਦੀ ਗੱਡੀ 'ਤੇ ਬੈਠ ਬਣਾਈ ਵੀਡੀਓ...ਐਸ.ਐਚ.ਓ. ਦਾ ਦੇਖੋ ਕੀ ਬਣਿਆ! - ਵਾਇਰਲ ਵੀਡੀਓ ਤੋਂ ਬਾਅਦ ਐੱਸਐੱਚਓ ਲਾਈਨ ਹਾਜ਼ਰ
Published : Sep 29, 2023, 3:28 PM IST
ਜਲੰਧਰ :ਸੋਸ਼ਲ਼ ਮੀਡੀਆ 'ਤੇ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਜਿਸ ਨਾਲ ਖਾਕੀ 'ਤੇ ਕਈ ਤਰ੍ਹਾਂ ਦੇ ਦਾਗ ਲੱਗਦੇ ਹਨ। ਇੱਕ ਹੋਰ ਅਜਿਹੀ ਹੀ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਲੜਕੀ ਨੇ ਜਲੰਧਰ ਦੇ ਥਾਣਾ ਇੰਚਾਰਜ ਦੀ ਕਾਰ 'ਤੇ ਬੈਠ ਕੇ ਵੀਡੀਓ ਬਣਾ ਕੇ ਉਸ 'ਤੇ ਪੰਜਾਬੀ ਗੀਤ ਲਾ ਦਿੱਤਾ। ਵੀਡੀਓ ਵਾਇਰਲ ਹੁੰਦੇ ਹੀ ਜਲੰਧਰ ਪੁਲਿਸ ਦੀ ਟ੍ਰੋਲਿੰਗ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਥਾਣਾ ਡਵੀਜ਼ਨ 4 ਦੇ ਐਸਐਚਓ ਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹਾਲਾਂਕਿ ਜਲੰਧਰ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ 'ਤੇ ਬੋਲਣ ਨੂੰ ਤਿਆਰ ਨਹੀਂ ਹੈ। ਇਸ ਵੀਡੀਓ 'ਚ ਲੜਕੀ ਸੋਸ਼ਲ ਮੀਡੀਆ 'ਤੇ ਪ੍ਰਭਾਵ ਪਾਉਣ ਵਾਲੀ ਹੈ ਅਤੇ ਇਸ ਵੀਡੀਓ 'ਚ ਉਹ ਸਰਕਾਰੀ ਗੱਡੀ ਦੇ ਬੋਨਟ 'ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਸ ਦੇ ਨਾਲ ਪੁਲਿਸ ਮੁਲਾਜ਼ਮ ਵੀ ਦਿਖਾਈ ਦਿੰਦਾ ਹੈ ਅਤੇ ਉਸ ਕੁੜੀ ਨਾਲ ਗੱਲ ਕਰਦਾ ਨਜ਼ਰ ਆਉਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ ਡਾ.ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਵੀਡੀਓ 'ਚ ਥਾਣਾ ਡਵੀਜ਼ਨ 4 ਦੇ ਥਾਣਾ ਇੰਚਾਰਜ ਅਸ਼ੋਕ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਹੈ । ਜਿਸ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ । ਇਹ ਗੱਲ ਵੀ ਸਹਾਮਣੇ ਆ ਰਹੀ ਹੈ ਕਿ ਵੀਡੀਓ 'ਚ ਬਾਕੀ ਲੜਕੀਆਂ ਵੀ ਸ਼ਾਮਲ ਹਨ।ਇਸ ਲਈ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ।