ਪੰਜਾਬ

punjab

sons killed mother: ਹੈਵਾਨ ਪੁੱਤਰਾਂ ਨੇ ਕੁੱਟ-ਕੁੱਟ ਮਾਂ ਦਾ ਕੀਤਾ ਕਤਲ

ETV Bharat / videos

Sons killed mother in Jalandhar: ਹੈਵਾਨ ਪੁੱਤਰਾਂ ਨੇ ਕੁੱਟ-ਕੁੱਟ ਮਾਂ ਦਾ ਕੀਤਾ ਕਤਲ, ਜਾਂਚ 'ਚ ਜੁੱਟੀ ਪੁਲਿਸ - 80 ਸਾਲਾਂ ਬਜ਼ੁਰਗ ਮਾਂ ਦਾ ਕਤਲ

By ETV Bharat Punjabi Team

Published : Aug 29, 2023, 8:23 PM IST

ਜਲੰਧਰ: ਪੁੱਤਰ ਕਦੋਂ ਹੈਵਾਨ ਬਣ ਜਾਣ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਅਬਾਦਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ 2 ਪੁੱਤਰਾਂ ਨੇ ਆਪਣੀ 80 ਸਾਲਾਂ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਗੁਆਂਢੀਆਂ ਮੁਤਾਬਿਕ ਮ੍ਰਿਤਕ ਬਜ਼ੁਰਗ ਰਮੇਸ਼ ਰਾਣੀ 3 ਪੁੱਤਰਾਂ ਨਾਲ ਅਬਾਦਪੁਰਾ ਇਲਾਕੇ ਚ' ਰਹਿੰਦੀ ਸੀ। ਉਸ ਦੇ ਦੋ ਪੁੱਤਰ ਅਕਸਰ ਹੀ ਕੁੱਟਮਾਰ ਕਰਦੇ ਰਹਿੰਦੇ ਸਨ। ਲੋਕਾਂ ਨੇ ਬਹੁਤ ਵਾਰ ਉਨ੍ਹਾਂ ਨੂੰ ਸਮਝਾਇਆ ਪਰ ਉਨਹਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ। ਲੋਕਾਂ ਨੇ ਦੱਸਿਆ ਕਿ ਇੰਨ੍ਹਾਂ ਨੇ ਦੱਸਿਆ ਕਿ ਇੰਨਹਾਂ ਦੀ ਮਾਂ ਪੌੜੀਆਂ ਤੋਂ ਡਿੱਗ ਗਈ ਹੈ, ਇਸ ਕਾਰਨ ਉਨਹਾਂ ਨੂੰ ਹਸਪਤਾਲ 'ਚ ਲੈ ਕੇ ਜਾਣਾ ਹੈ ਪਰ ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਿਆ ਕਿ ਅੱਜ ਵੀ ਇੰਨ੍ਹਾਂ ਨੇ ਆਪਣੀ ਮਾਂ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਰਮੇਸ਼ ਰਾਣੀ ਜ਼ਖਮੀ ਹੋ ਗਈ। ਜਦੋਂ ਜ਼ਖਮੀ ਹਾਲਤ 'ਚ ਬਜ਼ੁਰਗ ਨੂੰ ਹਸਪਤਾਲ 'ਚ ਲਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਵੱਲੋਂ ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ 'ਤੇ ਆ ਕੇ ਇੱਕ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜੇ ਦੀ ਭਾਲ ਜਾਰੀ ਹੈ। 

ABOUT THE AUTHOR

...view details