Operation Ajay Spicejet : 18 ਨੇਪਾਲੀ ਨਾਗਰਿਕਾਂ ਸਣੇ 286 ਯਾਤਰੀਆਂ ਨਾਲ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ ਫਲਾਈਟ
Published : Oct 18, 2023, 11:27 AM IST
ਤੇਲ ਅਵੀਵ ਤੋਂ ਸਪਾਈਸਜੈੱਟ ਦੀ ਇੱਕ ਉਡਾਣ ਮੰਗਲਵਾਰ ਨੂੰ 18 ਨੇਪਾਲੀ ਨਾਗਰਿਕਾਂ ਸਮੇਤ 286 ਯਾਤਰੀਆਂ ਨਾਲ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਆਪ੍ਰੇਸ਼ਨ ਅਜੇ ਦੇ ਤਹਿਤ ਇਹ ਪੰਜਵੀਂ ਉਡਾਣ ਹੈ, ਜੋ ਇਜ਼ਰਾਈਲ ਤੋਂ ਭਾਰਤੀਆਂ ਨੂੰ ਲੈ ਕੇ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਵਿਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਆਪਰੇਸ਼ਨ ਅਜੇ ਦੇ ਤਹਿਤ ਪੰਜਵੀਂ ਉਡਾਣ ਵਿਚ 18 ਨੇਪਾਲੀ ਨਾਗਰਿਕਾਂ ਸਮੇਤ 286 ਯਾਤਰੀ ਸਵਾਰ ਸਨ। ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ. ਮੁਰੂਗਨ ਨੇ ਹਵਾਈ ਅੱਡੇ 'ਤੇ ਯਾਤਰੀਆਂ ਦੇ ਸਵਾਗਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੇਰਲ ਸਰਕਾਰ ਦੇ ਅਨੁਸਾਰ, ਫਲਾਈਟ ਦੁਆਰਾ ਆਏ ਯਾਤਰੀਆਂ ਵਿੱਚ ਰਾਜ ਦੇ 22 ਲੋਕ ਸਨ। ਸਪਾਈਸਜੈੱਟ ਦੇ ਜਹਾਜ਼ ਏ340 ਵਿੱਚ ਐਤਵਾਰ ਨੂੰ ਤੇਲ ਅਵੀਵ (Israel Hamas Conflict) ਵਿੱਚ ਲੈਂਡਿੰਗ ਤੋਂ ਬਾਅਦ ਤਕਨੀਕੀ ਸਮੱਸਿਆ ਆ ਗਈ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਜਹਾਜ਼ ਨੂੰ ਜੌਰਡਨ ਲਿਜਾਇਆ ਗਿਆ ਸੀ। ਸਮੱਸਿਆ ਨੂੰ ਹੱਲ ਕਰਨ ਤੋਂ ਬਾਅਦ, ਜਹਾਜ਼ ਮੰਗਲਵਾਰ ਨੂੰ ਤੇਲ ਅਵੀਵ ਤੋਂ ਲੋਕਾਂ ਨੂੰ ਲੈ ਕੇ ਵਾਪਸ ਪਰਤਿਆ। ਜ਼ਿਕਰਯੋਗ ਹੈ ਕਿ ਜਹਾਜ਼ ਨੇ ਪਹਿਲਾਂ ਸੋਮਵਾਰ ਸਵੇਰੇ ਦਿੱਲੀ ਪਰਤਣਾ ਸੀ।