Free Food Sewa: ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਲੰਗਰ ਦੀ ਇਮਾਰਤ ਦਾ ਉਦਘਾਟਨ, ਤਿੰਨ ਸਾਲਾਂ ਤੋਂ ਲੋੜਵੰਦ ਲੋਕਾਂ ਦਾ ਭਰ ਰਹੇ ਢਿੱਡ - ਲੰਗਰ ਦੀ ਇਮਾਰਤ ਤਿਆਰ
Published : Oct 11, 2023, 2:17 PM IST
ਅੰਮ੍ਰਿਤਸਰ 'ਚ ਬੀਬੀ ਕੌਲਾ ਜੀ ਭਲਾਈ ਕੇਦਰ ਟਰੱਸਟ ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅਧੀਨ ਚੱਲ ਰਹੇ ਸਕੂਲ, ਹਸਪਤਾਲ, ਸੰਗੀਤ ਅਕੈਡਮੀਆਂ ਦੇ ਨਾਲ-ਨਾਲ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਰਾਮਤੀਰਥ ਰੋਡ ਉਪਰ ਸੰਗਤਾਂ ਲਈ ਲੰਗਰ ਦੀ ਸੇਵਾ ਸੰਬਧੀ ਪਿਛਲੇ ਤਿੰਨ ਸਾਲਾਂ ਤੋਂ ਵੈਨ ਚਲਾਈ ਜਾ ਰਹੀ ਹੈ। ਜਿਸ 'ਚ ਹੁਣ ਲੰਗਰ ਦੀ ਇਮਾਰਤ ਤਿਆਰ ਕੀਤੀ ਗਈ ਹੈ। ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਭਾਈ ਅਮਨਦੀਪ ਸਿੰਘ ਵਲੋਂ ਕੀਤਾ ਗਿਆ। ਇਸ 'ਚ ਕੈਬਨਿਟ ਮੰਤਰੀ ਵਲੋਂ ਜਿਥੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ ਤਾਂ ਉੇਥੇ ਇਹ ਭਰੋਸਾ ਵੀ ਦਿੱਤਾ ਕਿ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਇਸ ਦੇ ਨਾਲ ਹੀ ਬਾਬਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵਲੋਂ ਵਧੀਆ ਸਿੱਖਿਆ, ਮੈਡੀਕਲ ਸੁਵਿਧਾਵਾਂ ਅਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਸੀ ਤਾਂ ਹੁਣ ਉਥੇ ਹੀ ਲੰਗਰ ਦੀ ਇਮਾਰਤ ਤਿਆਰ ਕੀਤੀ ਗਈ ਹੈ, ਜਿਥੇ ਜ਼ਰੂਰਤਮੰਦ ਲੋਕ ਕਦੇ ਵੀ ਆ ਕੇ ਆਪਣਾ ਢਿੱਡ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਨਿਰੰਤਰ ਜਾਰੀ ਹੈ।