ਹੁਸ਼ਿਆਰਪੁਰ ਦੇ ਪਿੰਡਾਂ ਦੀਆਂ ਕੱਚੀਆਂ ਸੜਕਾਂ ਕਾਰਨ ਪ੍ਰੇਸ਼ਾਨ ਲੋਕ - ਪਿੰਡਾਂ ਵਿੱਚ ਕੱਚੀਆਂ ਸੜਕਾਂ ਕਾਰਨ ਪ੍ਰੇਸ਼ਾਨ ਲੋਕ
ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਦੇ ਪਿੰਡਾਂ ਦੇ ਲੋਕ ਟਰਾਂਸਪੋਰਟ ਅਤੇ ਕੱਚੀਆਂ ਸੜਕਾਂ ਨਾਲ ਆਉਣ ਵਾਲੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਮੰਜਿਲਾਂ ਤੱਕ ਪਹੁੰਚਣ ਲਈ ਜਾਂ ਤਾਂ ਵਾਹਨਾਂ ਵਾਲਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਜਾਂ ਫਿਰ ਲੋਕ ਅੱਕ ਕੇ ਪੈਦਲ ਹੀ ਆਪਣੀ ਮੰਜਿ਼ਲ ਵੱਲ ਰਵਾਨਾ ਹੋ ਜਾਂਦੇ ਹਨ। ਸਰਕਾਰਾਂ ਦੀ ਗੱਲ ਕਰੀਏ ਤਾਂ ਚੁਣੇ ਹੋਏ ਨੁਮਾਇੰਦੇ ਅਕਸਰ ਇਹੀ ਕਹਿੰਦੇ ਨਜ਼ਰ ਆਉਂਦੇ ਹਨ ਕਿ ਜਿੰਨਾ ਵਿਕਾਸ ਉਨ੍ਹਾਂ ਵਲੋਂ ਕੰਢੀ ਦਾ ਕਰਵਾਇਆ ਗਿਆ ਹੈ। ਉਹ ਅੱਜ ਤੱਕ ਕਿਸੇ ਵੀ ਰਾਜਸੀ ਪਾਰਟੀ ਨੇ ਨਹੀਂ ਕਰਵਾਇਆ ਹੈ ਪਰ ਨੁਮਾਇੰਦਿਆਂ ਦੀ ਬਿਆਨਬਾਜ਼ੀ ਲੱਗਦਾ ਹੈ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਚੁੱਕੀ ਹੈ। ਅੱਜ ਜਦੋਂ ਕੰਢੀ ਇਲਾਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਿੱਚ ਸਰਕਾਰਾਂ ਪ੍ਰਤੀ ਭਾਰੀ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਉਨ੍ਹਾਂ ਦੇ ਪਿੰਡਾਂ ਵਿੱਚ ਇਕ ਬੱਸ ਤੱਕ ਪੱਕੇ ਤੌਰ 'ਤੇ ਨਹੀਂ ਚਲਾਈ ਜਾ ਸਕੀ ਤਾਂ ਉਹ ਸਰਕਾਰ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ। News of Hoshiarpur
Last Updated : Feb 3, 2023, 8:35 PM IST