Jalandhar Traffic Police: ਜਲੰਧਰ 'ਚ ਪੁਲਿਸ ਨੇ ਮਨਾਇਆ ਨੋ ਚਲਾਨ-ਡੇ...ਵਾਹਨ ਚਾਲਕਾਂ ਨੂੰ ਦਿੱਤੇ ਗੁਲਾਬ - ਡਿਸਟਿਕ ਲੀਗਲ ਸਰਵਿਸਿਜ਼ ਅਥਾਰਿਟੀ
Published : Sep 18, 2023, 6:48 PM IST
ਜਲੰਧਰ ਵਿੱਚ ਅੱਜ ਡਿਸਟਿਕ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਟ੍ਰੈਫਿਕ ਪੁਲਿਸ ਵੱਲੋਂ ਇਕ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਇਸਦੇ ਦੌਰਾਨ ਜਲੰਧਰ ਵਿਖੇ ਕਿਸੇ ਵੀ ਵਾਹਨ ਚਾਲਕ ਦਾ ਟ੍ਰੈਫਿਕ ਨਿਯਮ ਤੋੜਨ ਉੱਤੇ ਚਲਾਨ ਨਹੀਂ ਕੀਤਾ ਗਿਆ। ਸਗੋਂ ਲੋਕਾਂ ਨੂੰ ਗੁਲਾਬ ਦੇ ਫੁਲ ਦੇ ਕੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਹੀ ਨਹੀਂ ਜਿਨ੍ਹਾਂ ਲੋਕਾਂ ਨੇ ਹੈਲਮੇਟ ਨਹੀਂ ਪਾਏ ਸੀ, ਉਨ੍ਹਾਂ ਲੋਕਾਂ ਨੂੰ ਪੁਲਿਸ ਵੱਲੋਂ ਹੈਲਮੇਟ ਵੀ ਦਿੱਤੇ ਗਏ। ਇਸ ਮੌਕੇ ਜਲੰਧਰ ਟਰੈਫਿਕ ਪੁਲਿਸ ਦੇ ਏਡੀਸੀਪੀ ਪਰਮਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਕ ਵਿਸ਼ੇਸ ਅਭਿਯਾਨ ਦੇ ਤਹਿਤ ਅੱਜ ਜਲੰਧਰ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਦਾ ਚਲਾਨ ਨਹੀਂ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਵੱਲੋਂ ਅੱਜ ਦੇ ਦਿਨ ਨੂੰ ਨੋ ਚਲਾਨ ਡੇ ਵਜੋਂ ਮਨਾਇਆ ਗਿਆ ਹੈ।