Diwali celebrated at Old Age Home: ਡੀਸੀ ਕੋਮਲ ਮਿੱਤਲ ਨੇ ਬਜ਼ੁਰਗਾਂ ਨਾਲ ਓਲਡ ਏਜ ਹੋਮ 'ਚ ਦਿਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ - Congratulations on the festival of Diwali
Published : Nov 10, 2023, 6:44 PM IST
ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ ਉੱਤੇ ਪੈਂਦੇ ਪਿੰਡ ਰਾਮਕਾਲੋਨੀ ਕੈਂਪ ਵਿੱਚ ਸਥਿਤ ਓਲਡ ਏਜ ਹੋਮ ਵਿਖੇ ਪੁੱਜ ਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ (Deputy Commissioner Komal Mittal) ਵੱਲੋਂ ਬਜ਼ੁਰਗਾਂ ਨਾਲ ਦਿਵਾਲੀ ਦਾ ਤਿਓਹਾਰ (Diwali celebration with elders) ਮਨਾਉਂਦਿਆਂ ਹੋਇਆਂ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਏਡੀਸੀ ਰਾਹੁਲ ਚਾਬਾ ਸਮੇਤ ਓਲਡ ਏਜ ਹੋਮ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। ਇਸ ਮੌਕੇ ਐੱਨਆਰਆਈ ਵੱਲੋਂ ਰੈੱਡ ਕਰਾਸ ਦੇ ਮਾਧਿਅਮ ਰਾਹੀਂ ਬਜ਼ੁਰਗਾਂ ਨੂੰ ਰਜਾਈ ਅਤੇ ਗੱਦਿਆਂ ਸਮੇਤ ਹੋਰ ਵੀ ਜ਼ਰੂਰਤ ਦਾ ਸਾਮਾਨ ਭੇਟ ਕੀਤਾ ਗਿਆ। ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਬਜ਼ੁਰਗਾਂ ਨਾਲ ਦਿਵਾਲੀ ਦੀਆਂ ਖੁਸ਼ੀਆ ਸਾਂਝਾ ਕਰਨਾ ਇੱਕ ਬਹੁਤ ਹੀ ਵਧੀਆ ਅਨੁਭਵ ਸੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਦਿਵਾਲੀ ਦੇ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ।