ਕਿਸਾਨਾਂ ਨੇ ਸ਼ੂਗਰ ਮਿੱਲ ਦਾ ਗੇਟ ਬੰਦ ਕਰਕੇ ਲਾਇਆ ਪੱਕਾ ਮੋਰਚਾ
ਗੁਰਦਾਸਪੁਰ ਵਿਖੇ ਕੀੜੀ ਸ਼ੂਗਰ ਮਿੱਲ ( Sugar Mill at Gurdaspur) ਦੀ ਮੈਨੇਜਮੇਂਟ ਕਾਰਨ ਕਿਸਾਨਾਂ ਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਹੈ ਜਿਸ ਕਰਕੇ ਅੱਜ ਕਿਸਾਨਾਂ ਨੇ ਗੰਨੇ ਦੀ ਫ਼ਸਲ ਦੀ ਅਦਾਇਗੀ(Payment of sugarcane crop) 14 ਦਿਨਾਂ ਅੰਦਰ ਨਾ ਹੋਣ ਕਾਰਨ ਅਤੇ ਫ਼ਸਲ ਨੂੰ ਮਿੱਲਾਂ ਵਿੱਚ ਵੇਚਣ ਲਈ ਫ਼ਸਲ ਦੀ ਪਰਚੀ ਨਾ ਦੇਣ ਕਾਰਨ ਸ਼ੂਗਰ ਮਿਲ ਦਾ ਘਿਰਾਓ ਕੀਤਾ ਅਤੇ ਮਿੱਲ ਦਾ ਗੇਟ ਬੰਦ ਕਰਕੇ ਮਿਲ ਮੈਨਜਮੈਂਟ ਖਿਲਾਫ ਨਾਹਰੇਬਾਜ਼ੀ ਕੀਤੀ। ਕੀੜੀ ਸ਼ੂਗਰ ਮਿੱਲ ਅੱਗੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਕੀੜੀ ਸ਼ੂਗਰ ਮਿੱਲ ਦੀ ਮੈਨੇਜਮੈਂਟ (Management of sugar mills) ਵੱਲੋ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਲਕੇ ਦੇ ਕਿਸਾਨਾਂ ਨੂੰ ਫਸਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਛੋਟੇ ਕਿਸਾਨਾਂ ਨੂੰ ਗੰਨੇ ਦੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 14 ਦਿਨਾਂ ਅੰਦਰ (Crop payment within 14 days) ਕੀਤੀ ਜਾਏਗੀ ਪਰ ਇਹ ਮਿਲ ਦਾ ਜੀਐੱਮ ਉਹਨਾਂ ਨੂੰ ਸਮੇਂ ਸੀਰ ਪੈਸੈ ਨਹੀਂ ਦੇ ਰਿਹਾ। ਪ੍ਰਦਰਸ਼ਨਕਾਰੀਆਂ ਨੇ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ ਅਤੇ ਮਿੱਲ ਦਾ ਗੇਟ ਵੀ ਬੰਦ ਰਹੇਗਾ।
Last Updated : Feb 3, 2023, 8:36 PM IST