ਇਲਾਕਾ ਸੁਧਾਰ ਕਮੇਟੀ ਨੇ ਪੁਲਿਸ ਉੱਤੇ ਜ਼ਬਰੀ ਪਰਚੇ ਦਰਜ ਕਰਨ ਦਾ ਲਾਇਆ ਇਲਜ਼ਾਮ - ਧੱਕੇਸ਼ਾਹੀ ਕਰਨ ਵਾਲੇ ਮੁਲਜ਼ਮਾਂ ਉੱਤੇ ਬਣਦੀ ਕਾਰਵਾਈ
ਅੰਮ੍ਰਿਤਸਰ ਵਿਖੇ ਇਲਾਕਾ ਸੁਧਾਰ ਕਮੇਟੀ (Area Improvement Committee at Amritsar) ਵੱਲੋਂ ਪੁਲਿਸ ਕਮਿਸ਼ਨਰ ਦਫਤਰ ਬਾਹਰ ਪ੍ਰਦਰਸ਼ਨ ਕਰਦਿਆਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਕਾਮਰੇਡ ਤਰਸੇਮ ਸਿੰਘ ਭੋਲਾ ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਗਰੀਬ ਅਤੇ ਬੇਬਸ ਲੋਕਾਂ ਉੱਤੇ ਧੱਕੇ ਨਾਲ ਪਰਚੇ ਦਰਜ (Papers are forced on helpless people) ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਿਸ ਪੀੜਤਾਂ ਨੂੰ ਪਰੇਸ਼ਾਨ ਕਰ ਰਹੀ ਹੈ। ਦੂਜੇ ਪਾਸੇ ਏਸੀਪੀ ਈਸਟ ਨਰਿੰਦਰ ਖੋਸਾ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਕਿ ਇਲਜ਼ਾਮਾਂ ਵਿੱਚ ਜੋ ਵੀ ਸੱਚਾਈ ਨਿਕਲਦੀ ਹੈ ਉਸ ਦੇ ਹਿਸਾਬ ਨਾਲ ਧੱਕੇਸ਼ਾਹੀ ਕਰਨ ਵਾਲੇ ਮੁਲਜ਼ਮਾਂ ਉੱਤੇ ਬਣਦੀ ਕਾਰਵਾਈ (Appropriate action against the bully accused) ਕੀਤੀ ਜਾਵੇਗੀ।
Last Updated : Feb 3, 2023, 8:34 PM IST