Sandhawan Visit Golden Temple: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸੱਚਖੰਡ ਵਿਖੇ ਟੇਕਿਆ ਮੱਥਾ, ਸੀਐੱਮ ਮਾਨ ਦੇ ਵਿਰੋਧੀਆਂ ਨੂੰ ਦਿੱਤੇ ਸੱਦੇ ਦੀ ਕੀਤੀ ਸ਼ਲਾਘਾ - ਅੰਮ੍ਰਿਤਸਰ ਪਹੁੰਚੇ ਕੁਲਤਾਰ ਸੰਧਵਾਂ
Published : Oct 12, 2023, 11:25 AM IST
ਅੰਮ੍ਰਿਤਸਰ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Vidhan Sabha Speaker Kultar Singh Sandhawan) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਬਖ਼ਸ਼ੀ ਹੈ ਇਸ ਲਈ ਉਹ ਪੰਜਾਬ ਦੀ ਚੜ੍ਹਦੀਕਲਾ ਲਈ ਮੱਥਾ ਟੇਕਣ ਆਏ ਹਨ। ਵਿਰੋਧੀਆਂ ਨੂੰ ਡਿਬੇਟ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਸੱਦੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਵਿਰੋਧੀ ਪਾਰਟੀआँ ਨੂੰ ਖੁੱਦ ਮੁੱਦੇ ਰੱਖਣ ਲਈ ਸੱਦਾ ਦੇ ਰਿਹਾ ਹੈ। ਸੰਧਵਾਂ ਮੁਤਾਬਿਕ ਉਨ੍ਹਾਂ ਨੂੰ ਤਮਾਮ ਧਰਨੇ ਦੇਕੇ ਅਤੇ ਡਾਂਗਾਂ ਖਾਕੇ ਵੀ ਸੱਤਾ ਉੱਤੇ ਕਾਬਿਜ਼ ਰਿਵਾਇਤੀ ਪਾਰਟੀਆਂ ਗੱਲ ਰੱਖਣ ਦਾ ਮੌਕਾ ਨਹੀਂ ਦਿੰਦੀਆਂ ਸਨ।