ਪੰਜਾਬ

punjab

ਅੰਮ੍ਰਿਤਸਰ 'ਚ ਸੜਕ ਨਿਰਮਾਣ ਦੀ ਮੰਗ ਨੂੰ ਲੈਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ,ਕਿਹਾ-ਸਹੀ ਸੜਕ ਨਾ ਹੋਣ ਕਾਰਨ ਵਾਪਰ ਰਹੇ ਜਾਨਲੇਵਾ ਹਾਦਸੇ

By ETV Bharat Punjabi Team

Published : Nov 24, 2023, 3:39 PM IST

ਅੰਮ੍ਰਿਤਸਰ 'ਚ ਸੜਕ ਨਿਰਮਾਣ ਦੀ ਮੰਗ ਨੂੰ ਲੈਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ,ਕਿਹਾ-ਸਹੀ ਸੜਕ ਨਾ ਹੋਣ ਕਾਰਨ ਵਾਪਰ ਰਹੇ ਜਾਨਲੇਵਾ ਹਾਦਸੇ

ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਸੜਕ (Sangatpura road from Amritsar via Fatehgarh Chundi) ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਚੇਤਨਪੁਰਾ ਵਿਖੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ (Slogans against the government) ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਉਕਤ ਸੜਕ ਬਣੀ ਨੂੰ ਲੰਬਾ ਸਮਾਂ ਹੋ ਚੁੱਕਾ ਹੈ ਪਰ ਕਿਸੇ ਵੀ ਵੱਲੋਂ ਇਸ ਸੜਕ ਦੀ ਹੁਣ ਸਾਰ ਨਹੀਂ ਲਈ ਜਾ ਰਹੀ । ਆਗੂਆਂ ਨੇ ਕਿਹਾ ਕਿ 2019 ਵਿੱਚ ਇਸ ਸੜਕ ਨੂੰ 18 ਫੁੱਟ ਤੋਂ ਵਧਾ ਕੇ 33 ਫੁੱਟ ਤੱਕ ਚੌੜਾ ਕਰਨ ਦਾ ਨੀਂਹ ਪੱਥਰ ਕਾਂਗਰਸ ਸਰਕਾਰ ਵੇਲੇ ਰੱਖਿਆ ਗਿਆ ਸੀ ਪਰ ਥੋੜ੍ਹਾ ਕੰਮ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਸੜਕ ਦੀ ਬਹੁਤ ਹੀ ਮਾੜੀ ਹਾਲਤ ਅਤੇ ਭਾਰੀ ਆਵਾਜਾਈ ਹੋਣ ਕਾਰਨ ਨਿੱਤ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ । (farmers protested against the Punjab government )




 

ABOUT THE AUTHOR

...view details