ਪੰਜਾਬ

punjab

ETV Bharat / videos

ਹੈਰਾਨੀਜਨਕ ! ਪਤੀ ਨੇ ਹਸਪਤਾਲ ’ਚ ਕੀਤਾ ਪਤਨੀ ਦਾ ਕਤਲ, ਦੇਖੋ ਕਤਲ ਦੀਆਂ LIVE ਤਸਵੀਰਾਂ - ਝਗੜੇ ਨੇ ਧਾਰਿਆ ਹਿੰਸਕ ਰੂਪ

🎬 Watch Now: Feature Video

By

Published : Jun 4, 2022, 1:18 PM IST

Updated : Feb 3, 2023, 8:23 PM IST

ਕਪੂਰਥਲਾ: ਜ਼ਿਲ੍ਹੇ ਦੇ ਸਿਵਿਲ ਹਸਪਤਾਲ ਵਿੱਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਦਾਖ਼ਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਸਿਵਲ ਹਸਪਤਾਲ ਵਿੱਚ ਮੌਜੂਦ ਸਟਾਫ ਵੱਲੋਂ ਬਣਾ ਲਈ ਗਈ ਜੋ ਕਿ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬਲਜਿੰਦਰ ਕੌਰ ਨਾਮ ਦੀ ਇਹ ਮਹਿਲਾ 1 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਹੋਈ ਸੀ ਅਤੇ ਉਸ ਨੇ ਕੁੱਝ ਦਿਨ ਪਹਿਲਾਂ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਸ਼ਨੀਵਾਰ ਨੂੰ ਉਸਦੇ ਪਤੀ ਮਨਜੀਤ ਸਿੰਘ ਜੋ ਕਿ ਕਪੂਰਥਲਾ ਦੇ ਕੇਸਰਪੁਰ ਦਾ ਰਹਿਣ ਵਾਲਾ ਹੈ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਨੂੰ ਸ਼ੱਕ ਦੇ ਚੱਲਦੇ ਗਲਾ ਘੁੱਟ ਕੇ ਮਾਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
Last Updated : Feb 3, 2023, 8:23 PM IST

ABOUT THE AUTHOR

...view details