ਤੇਜ਼ਧਾਰ ਹਥਿਆਰ ਨਾਲ ਪਤੀ ਨੇ ਪਤਨੀ 'ਤੇ ਕੀਤੇ ਵਾਰ, ਪਤਨੀ ਹੋਈ ਜ਼ਖ਼ਮੀ, ਮੁਲਜ਼ਮ ਪਤੀ ਫਰਾਰ - Amritsar Crime
Published : Dec 23, 2023, 6:56 AM IST
Husband attacked his wife: ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਪਤੀ ਵੱਲੋਂ ਆਪਣੀ ਪਤਨੀ ਦੇ ਗਲੇ ਉੱਤੇ ਚਾਕੂ ਨਾਲ ਹਮਲਾ (Assault on the throat with a knife) ਕਰ ਦਿੱਤਾ ਗਿਆ। ਜ਼ਖ਼ਮੀ ਹੋਈ ਪਤਨੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਕਿਸੇ ਗੈਸਟ ਹਾਊਸ ਵਿੱਚ ਬੁਲਾ ਕੇ ਮਿਲਣ ਦੀ ਮੰਗ ਕੀਤੀ ਅਤੇ ਉੱਥੇ ਪਤੀ ਨੇ ਪਤਨੀ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪਤੀ ਨੇ ਉਸ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ। ਪਤਨੀ ਨੂੰ ਚਾਕੂ ਨਾਲ ਜ਼ਖ਼ਮੀ ਕਰਕੇ ਮੁਲਜ਼ਮ ਪਤੀ ਫਰਾਰ ਹੋ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਔਰਤ ਦੇ ਬਿਆਨਾਂ ਮੁਤਾਬਿਕ ਕਾਰਵਾਈ ਹੋਵੇਗੀ।