ਸਫੈਦੇ ਨਾਲ ਕੈਂਟਰ ਟਕਰਾਉਣ ਕਾਰਨ ਡਰਾਈਵਰ ਗੰਭੀਰ ਜ਼ਖਮੀ - ਗੜ੍ਹਸੰਕਰ ਤੋਂ ਚੰਡੀਗੜ੍ਹ ਰੋਡ ਉੱਤੇ ਭਿਆਨਕ ਸੜਕ ਹਾਦਸਾ
ਗੜ੍ਹਸੰਕਰ ਤੋਂ ਚੰਡੀਗੜ੍ਹ ਰੋਡ ਪਿੰਡ ਬਗਵਾਈ ਨੇੜੇ ਬੀਤੀ ਰਾਤ ਇਕ ਕੈਂਟਰ ਸਫੈਦੇ ਨਾਲ ਟਕਰਾਉਣ ਕਾਰਨ ਕੈਂਟਰ ਡਰਾਈਵਰ ਬਲਦੇਵ ਸਿੰਘ ਗੰਭੀਰ ਜ਼ਖਮੀ road accident Garhshankar to Chandigarh road ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕੈਂਟਰ ਟਰੈਕਰਾਂ ਦਾ ਸਾਮਾਨ ਲੈ ਕੇ ਮੋਹਾਲੀ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਜਦੋਂ ਪਿੰਡ ਬਾਗਵਾਈ ਕੋਲ ਪੁੱਜਾ ਤਾਂ ਅਚਾਨਕ ਸਫੈਦੇ ਨਾਲ ਜਾ ਟਕਰਾਇਆ, ਜਿਸਦੇ ਕਾਰਨ ਡਰਾਈਵਰ ਸਫੈਦੇ ਵਿੱਚ ਜਾਕੇ ਫਸ ਗਿਆ। ਹਾਦਸਾ ਸੜਕ ਦੇ ਕੰਢੇ ਹੋਣ ਕਾਰਨ ਡਰਾਈਵਰ ਪੂਰੀ ਰਾਤ ਫੱਸਿਆ ਰਿਹਾ, ਜਦੋਂ ਸਵੇਰ ਨੂੰ ਲੋਕਾਂ ਨੇ ਦਿਖਿਆ ਤਾਂ ਪੁਲਿਸ ਨੂੰ ਸੁਚਿਤ ਕੀਤਾ ਗਿਆ। ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਜਦੋਂ ਜਹਿਦ ਨਾਲ ਲਗਭਗ 2 ਘੰਟਿਆਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਭੇਜਿਆ ਗਿਆ। Horrible road accident Garhshankar
Last Updated : Feb 3, 2023, 8:29 PM IST