ਤੇਜ਼ ਰਫਤਾਰ ਟਰੈਕਟਰ ਟਰਾਲੇ ਨੇ ਪਤੀ ਪਤਨੀ ਨੂੰ ਦਰੜਿਆ, ਬੇਟੀ ਖਤਰੇ ਤੋਂ ਬਾਹਰ - high speed tractor trailer
ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਕੱਚਰ ਭੰਨ ਵਿੱਚ ਹਰੀਕੇ ਪੱਤਣ ਦੇ ਨਜ਼ਦੀਕ ਪਿੰਡ ਜਿਉੂਣਕੇ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਪਤੀ ਪਤਨੀ ਆਪਣੀ ਬੇਟੀ ਨਾਲ ਦਰਦਨਾਕ ਹਾਦਸਾ ਦੇ ਸ਼ਿਕਾਰ ਹੋ ਗਏ। ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਪਤੀ-ਪਤਨੀ ਨੂੰ ਦਰੜ ਦਿੱਤਾ ਅਤੇ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ (Death of husband and wife) ਹੋ ਗਈ ਜਦਕਿ ਬੇਟੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਮੌਕੇ ਪਹੁੰਚੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਲੜਕੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਟਰੈਕਟਰ ਚਾਲਕ ਜੋ ਟਰੈਕਟਰ ਨੂੰ ਛੱਡ ਕੇ ਭੱਜ ਗਿਆ ਉਸ ਦੀ ਭਾਲ ਕੀਤੀ ਜਾ ਰਹੀ ਹੈ।
Last Updated : Feb 3, 2023, 8:31 PM IST