25 ਮਈ ਤੋਂ ਹੁਣ ਸੂਰਜ ਦਿਖਾਉਣਾ ਸ਼ੁਰੂ ਕਰੇਗਾ ਅਸਰ, ਵਧੇਗੀ ਗਰਮੀ - ਸੂਰਜ ਇਸ ਨਕਸ਼ਤਰ
ਪੂਰੇ ਉੱਤਰ ਭਾਰਤ ਵਿੱਚ ਇਸ ਵੇਲੇ ਗਰਮੀ ਪੂਰੇ ਪੂਰੇ ਜ਼ੋਰਾਂ ਉੱਤੇ ਹੈ। ਇਸ ਭਿਆਨਕ ਗਰਮੀ ਦਾ ਵਿਗਿਆਨਿਕ ਤੌਰ ਉੱਤੇ ਇੱਕ ਅਲੱਗ ਤੱਥ ਹੈ, ਜਦਕਿ ਜੋਤਿਸ਼ ਇਸਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ। ਜੋਤਿਸ਼ ਦੇ ਮੁਤਾਬਕ ਸੂਰਜ 25 ਮਈ ਨੂੰ ਸਵੇਰੇ ਅੱਠ ਵਜੇ ਤੋਂ 8 ਜੂਨ ਸਵੇਰੇ 6 ਵਜੇ ਕੇ ਚਾਲੀ ਮਿੰਟ ਤੱਕ ਰੋਹਿਣੀ ਨਕਸ਼ੱਤਰ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਦੌਰਾਨ 25 ਮਈ ਤੋਂ 2 ਜੂਨ ਤਕ ਨੌਂਤਪਾ ਰਹਿਣਗੇ। ਨਾਮੀ ਪੰਡਤ ਮੰਨਦੇ ਨੇ ਕਿ ਇਨ੍ਹਾਂ 9 ਦਿਨਾਂ ਵਿੱਚ ਆਕਾਸ਼ ਤੋਂ ਧਰਤੀ ਨਾਲ ਟਕਰਾਉਣ ਵਾਲੀਆਂ ਗਰਮ ਹਵਾਵਾਂ ਨੂੰ ਨੌਂਤੋਪਾਂ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਦਿਨਾਂ ਵਿੱਚ ਰਿਤੂਆਂ ਦਾ ਨਕਸ਼ੱਤਰਾ ਦਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਨੌਂ ਤੋਂ ਦੱਸ ਨਕਸ਼ਤਰਾਂ ਦਾ ਐਸਾ ਤਾਪਮਾਨ ਦੱਸਿਆ ਜਾਂਦਾ ਹੈ ਜੋ ਗਰਮ ਲੂ ਵਾਂਗ ਚਲਦਾ ਹੈ। ਉਨ੍ਹਾਂ ਦੇ ਮੁਤਾਬਕ ਨੌਂਤਪਾ ਤੇ ਸਵੈ ਆਕਸਮਿਕ ਦੁਰਘਟਨਾਵਾਂ ਹੁੰਦੀਆਂ ਹਨ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਸਭ ਗਰਮੀ ਦੀ ਵਜ੍ਹਾ ਨਾਲ ਹੁੰਦਾ ਹੈ ਪਰ ਅਸਲ ਕਾਰਨ ਨੌਂ ਨੌਂਤਪਾ ਹੀ ਹੁੰਦਾ ਹੈ। ਇਸ ਸਮੇਂ ਦੌਰਾਨ ਇਨਸਾਨ ਆਪਣੇ ਸਰੀਰ ਵਿੱਚ ਆਲਸ ਅਤੇ ਥਕਾਨ ਮਹਿਸੂਸ ਕਰਦਾ ਹੈ। ਇਸ ਤੋਂ ਬਾਅਦ ਸੂਰਜ ਇਸ ਨਕਸ਼ਤਰ ਵਿੱਚ ਪੰਦਰਾਂ ਦਿਨ ਰਹਿੰਦਾ ਹੈ, ਇਸ ਤੋਂ ਬਾਅਦ ਬਾਰਿਸ਼ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ।
Last Updated : Feb 3, 2023, 8:23 PM IST