Heroin recovered: ਤਰਨ ਤਾਰਨ ਦੇ ਪਿੰਡ ਮਸਤਗੜ੍ਹ ਤੋਂ ਐਨਰਜੀ ਡਰਿੰਕ ਦੀ ਬੋਤਲ 'ਚੋਂ ਬਰਾਮਦ ਹੋਈ ਹੈਰੋਇਨ, ਸਰਹੱਦ ਪਾਰੋਂ ਸਪਲਾਈ ਦਾ ਖ਼ਦਸ਼ਾ - ਤਰਨ ਤਾਰਨ ਤੋਂ ਹੈਰੋਇਨ ਬਰਾਮਦ
Published : Oct 24, 2023, 2:02 PM IST
ਤਰਨ ਤਾਰਨ ਦੇ ਪਿੰਡ ਮਸਤਗੜ੍ਹ ਵਿੱਚ ਗੁਪਤ ਸੂਚਨਾ ਤੋਂ ਬੀਐੱਸਐਫ ਪੰਜਾਬ ਫਰੰਟੀਅਰ (BSF Punjab Frontier) ਅਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਖੇਤਾਂ ਵਿੱਚ ਇੱਕ ਐਨਰਜੀ ਡਰਿੰਕ ਵਿੱਚੋਂ ਹੈਰੋਇਨ ਬਰਾਮਦ (Heroin recovered from energy drink) ਹੋਈ। ਡੀਐੱਸਪੀ ਦਾ ਕਹਿਣਾ ਹੈ ਕਿ ਬੋਤਲ ਦੇ ਢੱਕਣ ਨੂੰ ਇੱਕ ਤਾਰ ਬੰਨ੍ਹੀ ਗਈ ਸੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਬੋਤਲ ਨੂੰ ਸਰਹੱਦ ਪਾਰੋਂ ਡਰੋਨ ਨਾਲ ਬੰਨ੍ਹ ਕੇ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਵਾਧੂ ਜਾਂਚ ਲਈ ਬੋਤਲ ਅਤੇ ਹੈਰੋਇਨ ਨੂੰ ਫੋਰੈਂਸਿਕ ਕੋਲ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਪਾਕ ਹਰਕਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।