ਅਨਿਲ ਵਿੱਜ ਨੇ ਮੰਤਰੀ ਮੀਤ ਹੇਅਰ ਦੇ ਬਿਆਨ ਉਤੇ ਕੀਤਾ ਪਲਟਵਾਰ - ਹਰਿਆਣਾ ਗ੍ਰਹਿ ਮੰਤਰੀ ਅਨਿਲ ਵਿੱਜ
ਚੰਡੀਗੜ੍ਹ ਹਰਿਆਣਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਦੇ ਮੰਤਰੀ ਮੀਤ ਹੇਅਰ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ, ''ਜੇਕਰ ਅਪਰਾਧੀ ਹਰਿਆਣਾ ਤੋਂ ਆਉਂਦੇ ਹਨ ਤਾਂ ਤੁਸੀਂ ਆਤਮ ਸਮਰਪਣ ਕਿਉਂ ਨਹੀਂ ਕਰਦੇ ਜਦੋਂ ਤੁਹਾਡੀ ਸਰਕਾਰ ਇਸ 'ਤੇ ਕਾਬੂ ਨਹੀਂ ਰੱਖ ਸਕਦੀ ਤਾਂ ਤੁਸੀਂ ਸਰਕਾਰ 'ਚ ਕਿਉਂ ਬਣੇ ਰਹਿੰਦੇ ਹੋ? ਕੀ ਇਹ ਪਾਰਟੀ ਹਮੇਸ਼ਾ ਦੂਜਿਆਂ 'ਤੇ ਦੋਸ਼ ਮੜ੍ਹ ਕੇ ਭੱਜਦੀ ਹੈ, ਯਮੁਨਾ ਦੇ ਪਾਣੀ ਨੂੰ ਦਿੱਲੀ 'ਚ ਗੰਦਾ ਕਿਹਾ ਜਾਂਦਾ ਹੈ ਪਰ ਜਦੋਂ ਹਰਿਆਣਾ 'ਚੋਂ ਪਾਣੀ ਜਾਂਦਾ ਹੈ ਤਾਂ ਠੀਕ ਹੋ ਜਾਂਦਾ ਹੈ ਅਤੇ ਦਿੱਲੀ 'ਚ ਜਾ ਕੇ ਗੰਦਾ ਹੋ ਜਾਂਦਾ ਹੈ। ਪਰ ਹਰਿਆਣੇ 'ਤੇ ਦੋਸ਼ ਲਗਾਉਣਾ ਸਿਰਫ ਕੇਜਰੀਵਾਲ ਦਾ ਕੰਮ ਹੈ ਝੂਠ ਬੋਲਣਾ ਕਿਉਂਕਿ ਕੰਮ ਕੋਈ ਨਹੀਂ ਕਰਦਾ। ਪੰਜਾਬ 'ਚ ਸਰਕਾਰ ਵੱਡੇ-ਵੱਡੇ ਵਾਅਦੇ ਲੈ ਕੇ ਆਈ ਸੀ ਪਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ। ਇਸੇ ਲਈ ਦੂਜਿਆਂ 'ਤੇ ਇਸ ਤਰ੍ਹਾਂ ਦਾ ਦੋਸ਼ ਲਗਾ ਰਹੀ ਹੈ।
Last Updated : Feb 3, 2023, 8:32 PM IST