ਅਹਿਸਾਸ ਕਰਕੇ ਪੇਂਟਿੰਗ ਬਣਾਉਦੀ ਹੈ ਸਰਹਿੰਦ ਦੀ ਹਰਪਿੰਦਰ ਕੌਰ - Sarbansdani Shri Guru Gobind Singh
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ (Sarbansdani Shri Guru Gobind Singh) ਜੀ ਦੇ ਦੋਨੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਚੱਲ ਰਹੇ ਸ਼ਹੀਦ ਜੋੜ ਮੇਲ ਦੌਰਾਨ ਜਿੱਥੇ ਵੱਖ ਵੱਖ ਤਰੀਕੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉੱਥੇ ਹੀ ਸ਼ਗੂਨ ਆਰਟਸ ਵਲੋਂ ਆਪਣੀ ਕਲਾ ਰਹੀ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੇਂਟਿੰਗ ਬਣਾਉਣ ਵਾਲੀ ਹਰਪਿੰਦਰ ਕੌਰ ਨੇ (Harpinder Kaur creates paintings by feeling) ਦੱਸਿਆ ਕੀ ਉਹ ਪਿਛਲੇ ਕਈ ਵਰ੍ਹਿਆਂ ਤੋਂ ਪ੍ਰਦਰਸ਼ਨੀ ਲੱਗਾ ਰਹੀ ਹੈ ਅਤੇ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਦਾ ਲੋਕਾਂ ਨੂੰ ਅਹਿਸਾਸ (People realize the time of martyrdom) ਕਰਵਾ ਸੁਨੇਹਾ ਦੇਣਾ ਚਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸ਼ਹੀਦੀ ਜੋੜ ਮੇਲ ਨੂੰ ਸਿਰਫ਼ ਮੇਲਾ ਸਮਝਦੇ ਨੇ ਅਤੇ ਅਜਿਹੇ ਲੋਕਾਂ ਨੂੰ ਉਸ ਵੇਲੇ ਦੇ ਤਿਆਗ ਅਤੇ ਕੁਰਬਾਨੀ ਦਾ ਅਹਿਸਾਸ ਕਰਵਾਉਣ ਲਈ ਉਹ ਪੇਂਟਿੰਗ ਰਾਹੀਂ ਆਪਣਾ ਸੁਨੇਹਾ ਦਿੰਦੀ ਹੈ ਤਾਂ ਜੋਂ ਇਸ ਮਹਾਨ ਧਰਤੀ ਉੱਤੇ ਆਉਣ ਵਾਲੀ ਸੰਗਤ ਸਮਝ ਸਕੇ ਕਿ ਉਹ ਕਿਸੇ ਮੇਲੇ ਵਿੱਚ ਨਹੀਂ ਸਗੋੰ ਸੋਕ ਸਭਾ ਦਾ ਹਿੱਸਾ ਬਣਨ ਆਏ ਹਨ।
Last Updated : Feb 3, 2023, 8:37 PM IST