ਜਪਾਨ ਜਾਵੇਗੀ ਮਾਨਸਾ ਦੇ ਸਰਕਾਰੀ ਸਕੂਲ ਦੀ ਹਰਮਨਦੀਪ, ਭਾਰਤ ਸਰਕਾਰ ਵੱਲੋਂ ਸੁਕਰਾ ਐਕਸਚੇਂਜ ਸਕੀਮ 'ਚ ਹੋਈ ਚੋਣ - ਜਪਾਨ ਜਾਣਗੇ ਪੰਜਾਬ ਦੇ ਅੱਠ ਬੱਚੇ
Published : Dec 8, 2023, 7:07 AM IST
ਮਾਨਸਾ:ਭਾਰਤ ਸਰਕਾਰ ਵੱਲੋਂ ਸੁਕਰਾ ਐਕਸਚੇਂਜ ਸਕੀਮ ਦੇ ਅਧੀਨ ਜਪਾਨ ਵਿਖੇ ਲਿਜਾਏ ਜਾ ਰਹੇ 60 ਵਿਦਿਆਰਥੀਆਂ ਦੇ ਸਾਇੰਸ ਟੂਰ ਦੇ ਵਿੱਚ ਪੰਜਾਬ ਦੇ ਵਿੱਚੋਂ 8 ਬੱਚਿਆਂ ਦੀ ਚੋਣ ਕੀਤੀ ਗਈ ਹੈ। ਜਿੰਨਾ ਵਿੱਚ ਮਾਨਸਾ ਦੇ ਪਿੰਡ ਪਿਪਲੀਆਂ ਦੀ ਹਰਮਨਦੀਪ ਕੌਰ ਵੀ ਸ਼ਾਮਿਲ ਹੈ। ਹਰਮਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਜਪਾਨ ਟੂਰ ਦੇ ਵਿੱਚ ਉਸਦੀ ਚੋਣ ਹੋਈ ਹੈ। ਉਸ ਨੇ ਕਿਹਾ ਕਿ ਸਰਕਾਰ ਵੱਲੋਂ ਜਪਾਨ ਦੇ ਲਈ ਜੋ ਚੋਣ ਹੋਈ ਹੈ, ਇਸ ਨਾਲ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਜਾਣਕਾਰੀ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਇਹ ਵਿਦਿਆਰਥੀ ਆਪਣੀ ਜਾਣਕਾਰੀ ਆ ਕੇ ਹੋਰਨਾਂ ਵਿਦਿਆਰਥੀਆਂ ਦੇ ਨਾਲ ਵੀ ਸਾਂਝੀ ਕਰਨਗੇ। ਹਰਮਨਦੀਪ ਕੌਰ ਨੇ ਕਿਹਾ ਕਿ ਉਸਨੇ ਦਸਵੀਂ ਕਲਾਸ ਵਿੱਚੋਂ ਪੰਜਾਬ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ ਸੀ ਅਤੇ ਹੁਣ ਉਸ ਦੀ ਜਪਾਨ ਦੌਰੇ ਦੇ ਲਈ ਜੋ ਚੋਣ ਹੋਈ ਹੈ, ਇਸ ਨਾਲ ਉਸਨੂੰ ਹੋਰ ਵੀ ਬਹੁਤ ਖੁਸ਼ੀ ਹੋਈ ਹੈ। ਹਰਮਨਦੀਪ ਕੌਰ ਨੇ ਕਿਹਾ ਕਿ ਉਸਦਾ ਸੁਫਨਾ ਆਈਪੀਐਸ ਬਣਨ ਦਾ ਹੈ ਅਤੇ ਉਹ ਇਸ ਸੁਫਨੇ ਨੂੰ ਵੀ ਜ਼ਰੂਰ ਪੂਰਾ ਕਰੇਗੀ।