Punjab Vidhan Sabha Session: ਅਸ਼ਵਨੀ ਸ਼ਰਮਾ ਦਾ ਬਿਆਨ,ਸੈਸ਼ਨ ਬਲਾਉਣ ਤੋਂ ਭੱਜਦੀ ਮੌਜੂਦਾ ਸਰਕਾਰ ਤਾਂ MLA ਗੋਲਡੀ ਨੇ ਵੀ ਦਿੱਤਾ ਜਵਾਬ - Vidhan Sabha Session
Published : Nov 28, 2023, 4:25 PM IST
ਚੰਡੀਗੜ੍ਹ 'ਚ ਪੰਜਾਬ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ। ਜਿਸ ਨੂੰ ਲੈਕੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਵਿਰੋਧੀ ਧਿਰ 'ਚ ਸੀ ਤਾਂ 'ਆਪ' ਲੰਬਾ ਸੈਸ਼ਨ ਬਲਾਉਣ ਦੀ ਹਮੇਸ਼ਾ ਮੰਗ ਰੱਖਦੀ ਰਹੀ ਹੈ ਪਰ ਹੁਣ ਜਦ ਸੱਤਾ 'ਚ ਆ ਗਏ ਤਾਂ ਇਹ ਸਰਕਾਰ ਸੈਸ਼ਨ ਬਲਾਉਣ ਤੋਂ ਹੀ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਾਮਲੇ 'ਚ ਹਮੇਸ਼ਾ ਸੰਜੀਦਾ ਰਹੀ ਹੈ ਤੇ ਕਿਸਾਨ ਪੱਖੀ ਫੈਸਲੇ ਲਏ ਹਨ। ਇਸ ਦੇ ਨਾਲ ਹੀ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਲੰਬਾ ਸੈਸ਼ਨ ਰੱਖਣ ਦੀ ਮੰਗ ਵੀ ਵਿਰੋਧੀ ਪਾਰਟੀਆਂ ਦੀ ਪੂਰੀ ਹੋ ਜਾਵੇਗੀ ਪਰ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਹ ਸੈਸ਼ਨ ਇਨਲੀਗਲ ਨਹੀਂ ਲੀਗਲ ਹੈ।