ਇਨਸਾਨਾਂ ਅਤੇ ਜਾਨਵਰਾਂ ਦੇ ਪਿਆਰ ਨੂੰ ਬਿਆਨ ਕਰਦਾ ਵੀਡੀਓ...ਦੇਖ ਕੇ ਤੁਸੀਂ ਵੀ ਹੰਝੂ ਨਹੀਂ ਰੋਕ ਪਾਵੋਗੇ - ਮਾਲਕ ਨਾਲ ਪਿਆਰ
ਜੰਗਲੀ ਜਾਨਵਰਾਂ ਵਿਚ ਵੀ ਪਿਆਰ ਅਤੇ ਭਾਵਨਾਵਾਂ ਹੁੰਦੀਆਂ ਹਨ। ਭਾਵੇਂ ਉਹ ਬੋਲ ਨਹੀਂ ਸਕਦੇ, ਪਰ ਉਨ੍ਹਾਂ ਦਾ ਆਪਣੇ ਮਾਲਕ ਨਾਲ ਪਿਆਰ ਬੇਅੰਤ ਹੈ। ਮਾਲਕ ਤੋਂ ਵਿਛੜਦਿਆਂ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਬਾਜ਼ਾਰ 'ਚ ਵੇਚਣ ਲਈ ਲਿਆਂਦੀ ਗਈ ਬੱਕਰਾ ਵਿਛੜਨ ਦੇ ਦੁੱਖ 'ਚ ਆਪਣੇ ਮਾਲਕ ਨੂੰ ਗਲੇ ਲਗਾ ਕੇ ਰੋਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਬੱਕਰਾ ਆਪਣੇ ਮਾਲਕ ਤੋਂ ਵਿਛੜਨ ਦਾ ਦੁੱਖ ਬਰਦਾਸ਼ਤ ਨਹੀਂ ਕਰ ਪਾਉਂਦਾ ਅਤੇ ਇਨਸਾਨਾਂ ਵਾਂਗ ਰੋਣ ਲੱਗ ਜਾਂਦਾ ਹੈ।
Last Updated : Feb 3, 2023, 8:25 PM IST