ਭੁਝੰਗੀ ਸਿੰਘਾਂ ਨੇ ਦਿੱਲੀ 'ਚ ਵਿਖਾਏ ਗੱਤਕਾ ਦੇ ਜੌਹਰ, ਵੀਰ ਬਾਲ ਦਿਵਸ ਮੌਕੇ ਪੀਐੱਮ ਮੋਦੀ ਦੀ ਮੌਜੂਦਗੀ 'ਚ ਕੀਤਾ ਗੱਤਕਾ ਪ੍ਰਦਰਸ਼ਨ - Veer Baal Diwas celebration
Published : Dec 26, 2023, 12:59 PM IST
|Updated : Dec 26, 2023, 1:21 PM IST
Veer Bal Divas 2023: ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵੀਰ ਬਾਲ ਦਿਵਸ ਮੌਕੇ ਅੱਜ ਦਿੱਲੀ ਦੇ ਮੰਡਪਮ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਪੀਐੱਮ ਮੋਦੀ ਦੀ ਆਮਦ ਮਗਰੋਂ ਭੁਝੰਗੀ ਸਿੰਘਾਂ ਯਾਨੀ ਕਿ ਛੋਟੀ ਉਮਰ ਦੇ ਸਿੱਖ ਬੱਚਿਆਂ ਨੇ ਗੱਤਕਾ ਦੇ ਜੌਹਰ ਵਿਖਾਏ ਅਤੇ ਛੋਟੇ ਬੱਚਿਆਂ ਦੇ ਗੱਤਕਾ ਪ੍ਰਦਰਸ਼ਨ ਨੂੰ ਵੇਖ ਕੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਹੈਰਾਨ ਰਹਿ ਗਈਆਂ। ਆਪਣੀ ਢਾਈ ਮਿੰਟ ਦੀ ਪੇਸ਼ਕਾਰੀ ਦੌਰਾਨ ਇਨ੍ਹਾਂ ਭੁਝੰਗੀ ਸਿੰਘਾਂ ਨੇ (Sikh Martial Art) ਸਿੱਖ ਮਾਰਸ਼ਲ ਆਰਟ ਦੇ ਨਾਮ ਨਾਲ ਮਸ਼ਹੂਰ ਗੱਤਕਾ ਕਲਾ ਨੂੰ ਪ੍ਰਦਰਸ਼ਿਤ ਕਰਕੇ ਸਭ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਹੋਰ ਸਿੱਖ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪਰੇਡਾਂ ਵਿੱਚ ਵੀ ਹਿੱਸਾ ਲਿਆ।