ਪੰਜਾਬ

punjab

ਲਸਣ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ, ਭਾਅ ਵਧਣ ਕਾਰਨ ਵਪਾਰੀ ਹੋਏ ਨਿਰਾਸ਼

ETV Bharat / videos

Garlick Price Hike: ਲਸਣ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ, ਭਾਅ ਵਧਣ ਕਾਰਨ ਵਪਾਰੀ ਹੋਏ ਨਿਰਾਸ਼ - vegetable in market

By ETV Bharat Punjabi Team

Published : Dec 15, 2023, 4:15 PM IST

ਮਾਨਸਾ :ਸਬਜ਼ੀ ਮੰਡੀ ਦੇ ਵਿੱਚ ਲਸਣ ਦੇ ਭਾਅ ਅਸਮਾਨ ਨੂੰ ਛੂ ਰਹੇ ਨੇ ਤੇ ਲਸਣ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ। ਮੰਡੀਆਂ ਦੇ ਵਿੱਚ ਵਪਾਰੀ ਵੀ ਰਸਮ ਦੇ ਰੇਟਾਂ ਵਿੱਚ ਤੇਜ਼ੀ ਆਉਣ ਦੇ ਕਾਰਨ ਨਿਰਾਸ਼ ਦਿਖਾਈ ਦੇ ਰਹੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਰੇਟ ਵਧਣ ਕਾਰਨ ਲੋਕ ਲਸਣ ਖਰੀਦਣ ਤੋਂ ਗੁਰੇਜ਼ ਕਰਨ ਲੱਗੇ ਨੇ।ਮੰਡੀਆਂ ਦੇ ਵਿੱਚ ਹੁਣ ਲਾਲ ਟਮਾਟਰ ਅਤੇ ਪਿਆਜ਼ ਤੋਂ ਬਾਅਦ ਲਸਣ ਦੇ ਰੇਟ ਅਸਮਾਨ ਨੂੰ ਛੂਹ ਰਹੇ ਨੇ ਤੇ ਮਾਨਸਾ ਮੰਡੀ ਦੇ ਵਿੱਚ ਲਸਣ 350 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਹੈ। ਜਦੋਂ ਕਿ ਆਮ ਲੋਕਾਂ ਨੂੰ ਮੰਡੀ ਦੇ ਵਿੱਚ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ ਮਾਨਸਾ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਲਸਣ ਮੰਡੀ ਦੇ ਵਿੱਚ ਬਹੁਤ ਘੱਟ ਆ ਰਿਹਾ ਹੈ। ਜਿਸ ਕਾਰਨ ਲਸਣ ਦੇ ਰੇਟਾਂ ਵਿੱਚ ਤੇਜ਼ੀ ਆਈ ਹੈ ਉਹਨਾਂ ਦੱਸਿਆ ਕਿ ਇਨ ਦਿਨੀ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਅਤੇ ਲੋਕ ਲਸਣ ਦੀ ਮੰਗ ਕਰਦੇ ਹਨ। ਪਰ ਲਸਣ ਨਾ ਹੋਣ ਕਾਰਨ ਅਤੇ ਮਹਿੰਗਾ ਹੋਣ ਦੇ ਚਲਦਿਆਂ ਲੋਕ ਲਸਣ ਖਰੀਦਣ ਤੋਂ ਵੀ ਗੁਰੇਜ਼ ਕਰਨ ਲੱਗੇ ਨੇ। ਉਧਰ ਘਰਾਂ 'ਚ ਰਸੋਈ ਚੋਂ ਲਸਣ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਲਸਣ ਦੇ ਵਿੱਚ ਤੇਜ਼ੀ ਆਉਣ ਕਾਰਨ ਰਸੋਈ ਦਾ ਬਜਟ ਹਿੱਲ ਗਿਆ ਹੈ। 

ABOUT THE AUTHOR

...view details