85 ਸਾਲ ਦੇ ਬਜੁਰਗ ਦਾ ਲੁਟੇਰਿਆਂ ਨੇ ਕੀਤਾ ਕਤਲ - man was killed with the intention of robbery
ਗੜ੍ਹਸ਼ੰਕਰ ਦੇ ਪਿੰਡ ਘਾਗੋ ਰੋੜਾਵਾਲੀ ਵਿਖੇ ਬੀਤੀ ਰਾਤ 85 ਸਾਲਾਂ ਦੇ ਬਜੁਰਗ ਦਾ ਲੁੱਟ ਦੀ ਨੀਅਤ ਨਾਲ ਕਤਲ ( man was killed with the intention of robbery) ਕਰ ਦਿੱਤਾ ਗਿਆ ਅਤੇ ਘਰ ਦਾ ਕੀਮਤੀ ਸਾਮਾਨ ਲੈਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮ ਚੰਦ ਘਰ ਵਿੱਚ ਇਕੱਲਾ ਰਹਿੰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਸ਼ਾਮ ਨੂੰ ਬਜ਼ੁਰਗ ਘਰ ਵਿੱਚ ਨਹੀਂ ਦੇਖਿਆ ਤਾਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ, ਇਸ ਤੋਂ ਬਾਅਦ ਜਦੋਂ ਉਨ੍ਹਾਂ ਘਰ ਦੇ ਬਾਥਰੂਮ ਨੂੰ ਦੇਖਿਆ ਤਾਂ ਉਸਨੂੰ ਤਾਲਾ ਲੱਗਾ ਹੋਈਆ ਸੀ, ਜਿਸਦੇ ਵਿੱਚ ਬਜ਼ੁਰਗ ਦੀ ਲਾਸ਼ ਪਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪੜਤਾਲ ਕਰਨ ਉੱਤੇ ਪਤਾ ਚੱਲਿਆ ਕਿ ਲਗਭਗ 4 ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਿਲ ਹੋਕੇ ਲੁੱਟ ਦੀ ਨੀਅਤ ਨਾਲ ਬਜ਼ੁਰਗ ਨਾਲ ਹੱਥੋਪਾਈ ਹੋਏ ਅਤੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਬਜ਼ੁਰਗ ਦੀ ਲਾਸ਼ ਨੂੰ ਬਾਥਰੂਮ ਦੇ (The body was thrown into the bathroom) ਵਿੱਚ ਸੁੱਟ ਦਿੱਤਾ। ਲੁਟੇਰੇ ਸੋਨੇ ਦਾ ਕੜਾ ਅਤੇ ਕੀਮਤੀ ਸਾਮਾਨ ਲੈਕੇ ਫ਼ਰਾਰ ਹੋ ਗਏ। ਉੱਧਰ ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਸਿਵਿਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।
Last Updated : Feb 3, 2023, 8:31 PM IST