Simratt Kaur: 600 ਕੁੜੀਆਂ ਵਿੱਚੋਂ ਚੁਣੀ ਗਈ ਸੀ 'ਗਦਰ 2' ਲਈ ਸੰਨੀ ਦਿਓਲ ਦੇ ਆਨ-ਸਕ੍ਰੀਨ ਪੁੱਤਰ ਦੀ ਪ੍ਰੇਮਿਕਾ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ - Gadar 2 actress Simratt Kaur Randhawa interview
Published : Sep 27, 2023, 5:43 PM IST
ਹੈਦਰਾਬਾਦ: ਪਿਛਲੇ ਮਹੀਨੇ ਰਿਲੀਜ਼ ਹੋਈ ਫਿਲਮ 'ਗਦਰ 2' ਨੇ ਪੂਰੇ ਬਾਲੀਵੁੱਡ ਵਿੱਚ ਤੂਫਾਨ ਲਿਆ ਦਿੱਤਾ ਸੀ, ਫਿਲਮ ਦੇ ਹਰ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਿਆ। ਇਸੇ ਵਿੱਚ ਇੱਕ ਨਾਂ ਅਦਾਕਾਰਾ ਸਿਮਰਤ ਕੌਰ ਰੰਧਾਵਾ ਦਾ ਵੀ ਹੈ, ਜਿਸ ਨੇ ਫਿਲਮ ਵਿੱਚ ਸੰਨੀ ਦਿਓਲ ਦੇ ਆਨ-ਸਕ੍ਰੀਨ ਪੁੱਤਰ ਦੀ ਪਾਕਿਸਤਾਨੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਆਪਣੇ ਕਿਰਦਾਰ ਬਾਰੇ ਕਾਫੀ ਖੁੱਲ੍ਹ ਕੇ ਗੱਲਾਂ ਕੀਤੀਆਂ। ਅਦਾਕਾਰਾ ਨੇ ਦੱਸਿਆ ਕਿ ਕਿਵੇਂ 600 ਕੁੜੀਆਂ ਵਿੱਚੋਂ ਉਸਨੂੰ ਇਸ ਰੋਲ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਉਸ ਨੇ ਆਪਣੇ ਕਰੀਅਰ ਬਾਰੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਵਰਕਫਰੰਟ ਬਾਰੇ ਗੱਲ ਕਰਦੇ ਹੋਏ 'ਗਦਰ 2' ਦੀ ਮੁਸਕਾਨ ਨੇ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਦੇ ਹੋਰ ਕਿਰਦਾਰ ਕਰਨਾ ਪਸੰਦ ਕਰੇਗੀ।