ਪੰਜਾਬ ਦੇ ਇਸ ਸਕੂਲ 'ਚ ਪਹੁੰਚੇ ਸਾਬਕਾ ਕ੍ਰਿਕਟਰ ਕਪਿਲ ਦੇਵ - ਬਲੂਮਿੰਗ ਬਡਜ਼ ਸਕੂਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗੁਰੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ 15ਵੀਆਂ ਬੀਬੀਐਸ ਖੇਡਾਂ ਦੇ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ ਵਿੱਚ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ 1983 ਕ੍ਰਿਕੇਟ ਵਰਲਡ ਕੱਪ ਵਿਜੇਤਾ ਟੀਮ ਦੇ ਕਪਤਾਨ ਮਹਾਨ ਕ੍ਰਿਕੇਟਰ ਕਪਿਲ ਦੇਵ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਪੀਚ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸੋਚ ਨੂੰ ਹਮੇਸ਼ਾ ਸਾਕਾਰਾਤਮਕ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਨਕਾਰਾਤਮਕ ਨਹੀਂ ਸੋਚਣਾ ਚਾਹੀਦਾ।
Last Updated : Feb 3, 2023, 8:36 PM IST