ਟ੍ਰੈਫਿਕ ਹੱਲ ਲਈ ਪੁਲਿਸ ਨੇ ਦੁਕਾਨਦਾਰਾਂ ਦਾ ਚੁਕਵਾਇਆ ਸਮਾਨ - ਪਾਰਕਿੰਗ ਦੀ ਜਗ੍ਹਾ ਦਾ ਇੰਤਜ਼ਾਮ
ਆਏ ਦਿਨ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਫਿਰੋਜ਼ਪੁਰ ਦੇ ਟਰੈਫਿਕ ਇੰਚਾਰਜ ਪੁਸ਼ਪਿੰਦਰ ਪਾਲ ਵੱਲੋਂ ਜ਼ੀਰਾ ਨਗਰ ਕੌਂਸਲ (Zira Municipal Council) ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਬਜਾਰ ਵਿੱਚ ਮਾਰਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦੁਕਾਨਾਂ ਦੇ ਬਾਹਰ ਪਏ ਹੋਏ ਐਡ ਵਾਲੇ ਬੋਰਡ ਚੁਕਵਾਏ (Ad board delivered) ਅਤੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਕਿੰਗ ਦੀ ਜਗ੍ਹਾ ਦਾ ਇੰਤਜ਼ਾਮ (Arrangement of parking space) ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਲੋਕਾਂ ਨੂੰ ਇਸ ਦੀ ਸਹੂਲਤ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਜ਼ਿਲ੍ਹਾ ਇੰਚਾਰਜ ਨੂੰ ਇਹ ਹਦਾਇਤ ਕੀਤੀ ਕਿ ਇਹ ਪ੍ਰਕਿਰਿਆ ਹਰ ਦਿਨ ਜਾਰੀ ਕੀਤੀ ਜਾਵੇ ਤਾਂ ਜੋ ਲੋਕ ਨਗਰ ਕੌਂਸਲ ਦੀ ਜਗ੍ਹਾ ਦਾ ਗਲਤ ਇਸਤੇਮਾਲ ਨਾ ਕਰ ਸਕਣ ।
Last Updated : Feb 3, 2023, 8:33 PM IST