Gudiya Star Cast At Golden Temple: ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ ਹੌਰਰ ਫਿਲਮ 'ਗੁੜੀਆ' ਦੀ ਸਟਾਰ ਕਾਸਟ, ਦੇਖੋ ਵੀਡੀਓ - ਪੰਜਾਬੀ ਫਿਲਮ ਗੁੜੀਆ
Published : Nov 9, 2023, 4:10 PM IST
ਅੰਮ੍ਰਿਤਸਰ:ਯੁਵਰਾਜ ਹੰਸ ਅਤੇ ਸਾਵਨ ਰੂਪੋਵਾਲੀ ਦੀ ਆਉਣ ਵਾਲੀ ਪੰਜਾਬੀ ਫਿਲਮ 'ਗੁੜੀਆ' ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, 24 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਸਟਾਰ ਕਾਸਟ ਅੱਜ 9 ਨਵੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ। ਇਸ ਮੌਕੇ ਫਿਲਮ ਦੇ ਅਦਾਕਾਰ ਯੁਵਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 'ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ ਅਤੇ ਨਾਲ ਹੀ ਸਾਡੀ ਨਵੀਂ ਫਿਲਮ 'ਗੁੜੀਆ' ਦੀ ਸਫ਼ਲਤਾ ਦੀ ਕਾਮਨਾ ਕਰਨ ਆਏ ਹਾਂ।' ਤੁਹਾਨੂੰ ਦੱਸ ਦਈਏ ਕਿ 'ਗੁੜੀਆ' ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਨੇ ਕੀਤਾ ਹੈ। ਗਾਰਗੀ ਚੰਦਰੇ ਅਤੇ ਰਾਹੁਲ ਚੰਦਰੇ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ ਅਤੇ ਸਮਾਇਰਾ ਨਾਇਰ ਸਮੇਤ ਬਹੁਤ ਵਧੀਆ ਕਲਾਕਾਰ ਹਨ।