Fire In Truck Video: ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਪਰਾਲੀ ਦੇ ਭਰੇ ਟਰੱਕ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - Incident of Fire in Ropar
Published : Nov 5, 2023, 7:57 AM IST
ਰੂਪਨਗਰ ਵਿਖੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬੇਲਾ ਦੇ ਬੱਸ ਅੱਡੇ ਵਿੱਚ ਪਰਾਲੀ ਨਾਲ ਭਰੇ ਹੋਏ ਟਰੱਕ ਨੂੰ ਮੋੜਨ ਸਮੇਂ ਵੱਡਾ ਹਾਦਸਾ ਹੋਇਆ। ਪਰਾਲੀ ਨਾਲ ਭਰੇ ਹੋਏ ਟਰੱਕ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਸ਼ਾਰਟ ਸਰਕਿਟ ਲੱਗਣ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ। ਟਰੱਕ ਸੜ ਕੇ ਸੁਆਹ ਹੋਇਆ, ਪਰ ਗਨੀਮਤ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਜ਼ਦੀਕ ਖੜੇ ਲੋਕਾਂ ਵੱਲੋਂ ਤੁਰੰਤ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਕਿਉਂਕਿ ਜਦੋਂ ਇਹ ਅੱਗਜਨੀ ਦੀ ਘਟਨਾ ਹੋਈ ਹੈ, ਉਸ ਸਮੇਂ ਬਸ ਅੱਡੇ ਵਿੱਚ ਭੀੜ ਸੀ ਅਤੇ ਕੋਈ ਵੀ ਵੱਡੀ ਘਟਨਾ ਇਸ ਅੱਗ ਦੇ ਵਿਸ਼ਾਲ ਰੂਪ ਦੇ ਨਾਲ ਘੱਟ ਸਕਦੀ ਸੀ। ਜੇਕਰ ਟਰੱਕ ਡਰਾਈਵਰ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਹਿਣਾ ਸੀ ਕਿ ਕਰੀਬ ਉਸ ਦਾ ਅੱਠ ਤੋਂ ਨੌ ਲੱਖ ਰੁਪਏ ਦਾ ਨੁਕਸਾਨ ਟਰੱਕ ਦਾ ਹੋ ਗਿਆ ਹੈ ਅਤੇ ਜੋ ਪਰਾਲੀ ਉਸ ਨੇ ਭਰੀ ਹੋਈ ਸੀ ਉਸ ਦਾ ਨੁਕਸਾਨ ਵੱਖ ਤੌਰ ਉੱਤੇ ਹੋਇਆ ਹੈ।