Fight between two shopkeepers: ਮੋਗਾ ਦੇ ਕੋਟ ਈਸੇ ਖਾਂ 'ਚ ਦੋ ਦੁਕਾਨਦਾਰਾਂ ਵਿਚਾਲੇ ਲੜਾਈ, ਦੋਵੇਂ ਧਿਰਾਂ ਹਸਪਤਾਲ ਵਿੱਚ ਜ਼ੇਰੇ ਇਲਾਜ - ਮੋਗਾ ਚ ਸੁਨਿਆਰਿਆਂ ਚ ਲੜਾਈ
Published : Nov 16, 2023, 10:17 PM IST
ਮੋਗਾ ਦੇ ਕੋਟ ਈਸੇ ਖਾਂ 'ਚ ਮਾਮੂਲੀ ਗੱਲ ਨੂੰ ਲੈ ਕੇ ਦੋ ਦੁਕਾਨਦਾਰਾਂ 'ਚ ਝਗੜਾ ਹੋ ਗਿਆ, ਜਿਸ 'ਚ ਗੱਲ ਇੰਨੀ ਵੱਧ ਗਈ ਕਿ ਦੋਵੇਂ ਧਿਰਾਂ 'ਚ ਲੱਤਾਂ ਮੁੱਕੇ ਤੱਕ ਚੱਲ ਪਏ। ਇਸ ਲੜਾਈ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਜਦਕਿ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਇਸ ਸਬੰਧੀ ਦੋਵੇਂ ਧਿਰਾਂ ਵਲੋਂ ਇੱਕ ਦੂਜੇ 'ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਦਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ 'ਚ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਦੋਵੇਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।