Ferozpur News: ਹੁਣ ਚਲਾਨ ਭਰਨ ਲਈ ਨਹੀਂ ਹੋਣਾ ਪਵੇਗਾ ਖੱਜਲ ਖ਼ੁਆਰ, ਕੀਤੇ ਜਾਣਗੇ ਡਿਜੀਟਲ ਚਲਾਨ
Published : Sep 26, 2023, 5:02 PM IST
ਫਿਰੋਜ਼ਪੁਰ : ਪੰਜਾਬ ਵਿੱਚ ਹਰ ਦਿਨ ਵੱਧ ਰਹੀ ਟਰੈਫਿਕ ਦੀ ਸੱਮਸਿਆ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੀ ਸਖਤੀ ਦਿਖਾ ਰਿਹਾ ਹੈ। ਇਸ ਤਹਿਤ ਰਾਹ ਵਿਚਾਲੇ ਗਲਤ ਡਰਾਈਵ ਕਰਨ ਵਾਲੇ ਅਤੇ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਵੱਧ ਤੋਂ ਵੱਧ ਕੀਤੇ ਜਾ ਰਹੇ ਹਨ। ਇਸ ਦੌਰਾਨ ਫਿਰੋਜ਼ਪੁਰ ਟਰੈਫਿਕ ਪੁਲਿਸ ਨੇ ਹੁਣ ਕਾਗਜ਼ੀ ਕਾਰਵਾਈ ਤੋਂ ਛੁਟਕਾਰਾ ਪਾਉਂਦੇ ਹੋਏ, ਆਨਲਾਈਨ ਚਲਾਨ ਕੱਟਣੇ ਸ਼ੁਰੂ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਚਲਾਨ ਵੱਧ ਹੋ ਰਹੇ ਹਨ। ਇਸ ਦੌਰਾਨ ਕਾਗਜ਼ੀ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ ਤੇ ਕਈ ਵਾਰ ਜਦ ਚਲਾਨ ਹੋ ਜਾਂਦੇ ਹਨ ਤੇ, ਉਸ ਨੂੰ ਭੁਗਤਣ ਵਾਸਤੇ ਲੋਕਾਂ ਨੂੰ ਦਫ਼ਤਰਾਂ ਦੇ ਕਈ ਚੱਕਰ ਕੱਢਣੇ ਪੈਂਦੇ ਹਨ। ਇਸ ਸੁਵਿਧਾ ਨੂੰ ਹੁਣ ਲੋਕਾਂ ਤੱਕ ਫਿਰੋਜ਼ਪੁਰ ਦੇ ਲੋਕਾਂ ਨੂੰ ਰਾਹਤ ਮਿਲੇਗੀ। ਜਿਸ ਦੀ ਜਾਣਕਾਰੀ ਦਿੰਦੇ ਹੋਏ SPD ਰਣਧੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਹੁਣ ਫਿਰੋਜ਼ਪੁਰ ਵਿੱਚ ਮੌਕੇ 'ਤੇ ਹੀ ਪੈਸੇ ਭਰੇ ਜਾਣਗੇ। ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਵਿੱਚ ਲੋਕਾਂ ਵੱਲੋਂ ਵੀ ਪੁਲਿਸ ਦਾ ਸਹਿਯੋਗ ਕਰਨਾ ਬਣਦਾ ਹੈ ਤਾਂ ਹੀ ਇਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਰ ਇੱਕ ਵਿਅਕਤੀ ਨੂੰ ਕਰਨੀ ਚਾਹੀਦੀ ਹੈ।