ਮੋਟਰਸਾਈਕਲ ਅਤੇ ਸਕੂਟਰੀ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ - 3 ਮੋਟਰਸਾਈਕਲਾਂ ਅਤੇ ਇਕ ਸਕੂਟਰੀ
ਫਤਿਹਗੜ੍ਹ ਸਾਹਿਬ ਪੁਲਿਸ ਚੌਕੀ ਨਬੀਪੁਰ ਦੀ ਪੁਲਿਸ ਨੇ 3 ਮੋਟਰਸਾਈਕਲਾਂ ਅਤੇ ਇਕ ਸਕੂਟਰੀ ਸਮੇਤ 4 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਚੀਨੂੰ ਬਾਜਵਾ ਸੈਦਖੇੜੀ ਤਹਿਸੀਲ ਘਨੌਰ ਜਿਲ੍ਹਾ ਪਟਿਆਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਦੁਸ਼ਹਿਰੇ ਵਾਲੇ ਦਿਨ ਆਪਣੀ ਸਕੂਟਰੀ ਤੇ ਲਗਭਗ 10 ਵਜੇ ਰਾਤ ਨੂੰ ਸਰਹਿੰਦ ਤੋਂ ਘਨੌਰ ਜਾ ਰਹੇ ਸੀ ਕਿ ਪਿੰਡ ਸੈਦਪੁਰਾ ਕੋਲ ਜੀਟੀਰੋੜ ਤੇ ਇਕ ਢਾਬੇ ਤੇ ਉਹ ਬਾਥਰੂਮ ਕਰਨ ਲਈ ਰੁਕੀ ਤਾਂ ਉਸਦੀ ਸਕੂਟਰੀ ਨੂੰ ਕੋਈ ਚੋਰੀ ਕਰਕੇ ਲੈ ਗਿਆ। ਜਿਸਤੋਂ ਬਾਅਦ ਪੁਲਿਸ ਚੌਕੀ ਨਬੀਪੁਰ ਦੀ ਇੰਚਾਰਜ ਨਵਨੀਤ ਕੌਰ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਸਕੂਟਰੀ ਮੋਟਰਸਾਈਕਲ ਅਤੇ 2 ਬਿਨਾ ਨੰਬਰ ਵਾਲੇ ਮੋਟਰਸਾਈਕਲਾ ਸਮੇਤ 4 ਵਿਅਕਤੀਆਂ ਨੂੰ ਗਿਰਫਤਾਰ ਕਰ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕੀਤਾ ਹੈ। ਇਨ੍ਹਾ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
Last Updated : Feb 3, 2023, 8:31 PM IST