ਫਰੀਦਕੋਟ ਦੇ ਕਿਸਾਨਾਂ ਨੇ ਖੋਲ੍ਹੀ ਜਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਪਰਾਲੀ ਪ੍ਰਬੰਧਾਂ ਦੀ ਪੋਲ - ਪਰਾਲੀ ਸਾੜਨ ਦੇ ਮਾਮਲੇ
Published : Nov 8, 2023, 5:00 PM IST
ਪਰਾਲੀ ਨਾਂ ਸਾੜਨ ਅਤੇ ਇਸ ਦੇ ਬਦਲਵੇਂ ਪ੍ਰਬੰਧ ਕਰਨ ਦੇ ਹੁਕਮਾਂ ਨੂੰ ਲੈ ਕੇ ਫਰੀਦਕੋਟ ਜਿਲ੍ਹੇ ਦੇ ਪਿੰਡ ਪੱਕਾ ਦੇ ਕਿਸਾਨ ਜਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਤੋਂ ਸੰਤੁਸ਼ਟ ਨਜਰ ਨਹੀਂ ਆ ਰਹੇ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੇ ਖੇਤਾਂ ਵਿਚ ਪਿਛਲੇ ਕਰੀਬ 20- ਦਿਨਾਂ ਤੋਂ ਝੋਨੇ ਦੀ ਕਟਾਈ ਕੀਤੀ ਹੋਈ ਹੈ। ਹੁਣ ਉਹਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ ਪਰ ਗੱਠਾਂ ਬਣਾਉਣ ਵਾਲੀ ਮਸ਼ੀਨ ਉਹਨਾਂ ਨੂੰ ਮਿਲ ਨਹੀਂ ਰਹੀ। ਇ ਕਾਰਨ ਖੇਤਾਂ ਵਿਚੋਂ ਪਰਾਲੀ ਨਹੀਂ ਚੱਕੀ ਜਾ ਰਹੀ। ਕਣਕ ਦੀ ਬਿਜਾਈ ਲੇਟ ਹੋ ਰਹੀ ਹੈ। ਉਹਨਾਂ ਦੇ ਖੇਤਾ ਵਿਚੋਂ ਪਰਾਲੀ ਨਾ ਚੁੱਕੀ ਗਈ ਤਾਂ ਕਣਕ ਦੀ ਬਿਜਾਈ ਕਰਨ ਤੋਂ ਵਾਂਝੇ ਰਹਿਣ ਜਾਣਗੇ।