ਕਿਸਾਨਾਂ ਦਾ ਧਰਨਾ 7ਵੇਂ ਦਿਨ ਵਿੱਚ ਸ਼ਾਮਲ, ਰਾਹਗੀਰਾਂ ਨੂੰ ਜਾਣ ਲਈ ਦਿੱਤਾ ਰਸਤਾ - ਪੰਜਾਬ ਸਰਕਾਰ ਦੇ ਖਿਲਾਫ਼
ਮਾਨਸਾ ਵਿੱਚ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਦੀ ਅਗਵਾਈ ਵਿੱਚ ਕਿਸਾਨਾਂ ਮਜਦੂਰਾਂ ਦਾ ਮਾਨਸਾ ਤਿੰਨਕੋਨੀ ਚੌਕ ਵਿੱਚ ਚੱਲ ਰਿਹਾ ਧਰਨਾ 7ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਿਸਾਨਾਂ ਨੇ ਬਰਨਾਲਾ ਸਿਰਸਾ ਰੋਡ ਜਾਮ ਕਰ ਪੱਕਾ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ਼ ਲਗਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਹਨ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਮਜਦੂਰਾਂ ਦੀ ਗੱਲ ਕੀਤੀ ਸੀ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਬਦਲ ਗਈ ਹੈ ਜਿਸਦੀ ਵਜ੍ਹਾ ਕਾਰਨ ਕਿਸਾਨ ਮਜਦੂਰ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਨੂੰ ਸਮਝਦੇ ਹੋਏ ਦੋ ਪਹੀਆ ਵਹੀਕਲ ਅਤੇ ਕਾਰਾਂ ਦੇ ਲਈ ਰਸਤਾ ਵੀ ਦੇ ਦਿੱਤਾ ਹੈ ਤਾਂ ਕਿ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ
Last Updated : Feb 3, 2023, 8:33 PM IST