ਹੜ੍ਹਾਂ ਦੇ ਪਾਣੀਆਂ 'ਚ ਤਬਾਹ ਹੋਈ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਕਿਸਾਨ ਨੇ ਸਮਾਜ ਸੇਵੀਆਂ ਤੋਂ ਲਾਈ ਮਦਦ ਦੀ ਗੁਹਾਰ - ਤਰਨ ਤਾਰਨ ਤਬਾਹ ਹੋਈ ਫਸਲ
Published : Dec 31, 2023, 12:34 PM IST
ਤਰਨ ਤਾਰਨ : ਪੰਜਾਬ ਵਿੱਚ ਆਏ ਹੜ੍ਹਾਂ ਨੇ ਅਜੇ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਜਿਥੇ ਲੋਕਾਂ ਦੇ ਘਰ ਤਬਾਹ ਹੋ ਗਏ ਤਾਂ ਉਥੇ ਹੀ ਲੋਕਾਂ ਦੀਆਂ ਫਸਲਾਂ ਤੱਕ ਬਰਬਾਦ ਹੋ ਗਈਆਂ। ਅਜਿਹਾ ਹੀ ਹਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੁਠਿਆ ਵਾਲੇ ਦੇ ਕਿਸਾਨ ਰਸਾਲ ਸਿੰਘ ਦਾ ਵੀ ਹੋਇਆ। ਜਿਸ ਦੀ ਜ਼ਿੰਦਗੀ ਉੱਤੇ ਇੰਨਾ ਅਸਰ ਹੋਇਆ ਕਿ ਅਜੇ ਉਹ ਖਾਣ ਨੂੰ ਮੁਹਤਾਜ ਹੋ ਗਿਆ ਹੈ। ਆਪਣੇ ਹਲਾਤਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨੇ ਭਰੇ ਮਨ ਨਾਲ ਨਾਲ ਸਮਾਜ ਸੇਵੀ ਸੰਸਥਾ ਅਤੇ ਐਨਆਰਆਈ ਅਤੇ ਹੋਰ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਪਿਛਲੇ ਦਿਨੀ ਹੜ੍ਹਾਂ ਦੇ ਪਾਣੀ ਨਾਲ ਆਈ ਰੇਤਾ ਤੇ ਮਿੱਟੀ ਨਾਲ ਮੇਰੀ ਵਾਹੀਯੋਗ 4 ਕਿੱਲੇ ਜਮੀਨ ਪ੍ਰਭਵੈਟ ਹੋਈ ਅਤੇ ਇਸ ਨਾਲ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ। ਕਿਸਾਨ ਨੇ ਕਿਹਾ ਕਿ ਮੇਰੇ ਤਿੰਨ ਬੱਚੇ ਛੋਟੇ ਛੋਟੇ ਹਨ ਕਮਾਈ ਦਾ ਕੋਈ ਸਾਧਨ ਨਹੀਂ, ਮੈਂ ਸਪਰੇਅ ਕਰਕੇ ਦੋ ਵਕਤ ਦੀ ਰੋਟੀ ਖਾ ਰਿਹਾ ਹਾਂ। ਜਮੀਨ ਪੱਧਰੀ ਕਰਨ ਵਾਸਤੇ ਸਰਕਾਰ ਵੱਲੋਂ ਜੋ 6800 ਰੁਪਏ ਮਦਦ ਮਿਲਦੀ ਹੈ, ਮੈਨੂੰ ਉਹ ਵੀ ਫੇਰੇ ਮਾਰਨ 'ਤੇ ਨਹੀਂ ਮਿਲੀ। ਪੈਲੀ ਵਿੱਚ ਰੇਤਾ ਜ਼ਿਆਦਾ ਹੋਣ ਕਰਕੇ ਖੇਤੀ ਨਹੀਂ ਹੋ ਸਕਦੀ ਰੇਤਾ ਬਾਹਰ ਕੱਢਣ ਵਾਸਤੇ ਪੈਸੇ ਨਹੀਂ ਹਨ। ਮੈਂ ਐਨ ਆਰ ਆਈ ਅਤੇ ਸਮਾਜ ਸੇਵਾ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ।