ਸਾਨੂੰ ਰੋਡ ਜਾਮ ਕਰਨ ਦਾ ਸ਼ੌਕ ਨਹੀਂ ਹੈ, ਸੀਐੱਮ ਮਾਨ ਦੀ ਲੋਕ ਇੱਛਾ ਪੂਰੀ ਕਰਨਗੇ- ਕਿਸਾਨ - farmer angry on cm mann scathing attack
ਸੂਬੇ ਦੇ ਵੱਖ ਵੱਖ ਥਾਵਾਂ ਉੱਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਕਿਸਾਨ ਹੋਰ ਵੀ ਜਿਆਦਾ ਭੜਕ ਗਏ ਹਨ। ਦੱਸ ਦਈਏ ਕਿ ਮਾਨਸਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਡ ਜਾਮ ਕੀਤੇ ਗਏ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਾਨੂੰ ਜਾਮ ਕਰਨ ਦਾ ਸ਼ੌਂਕ ਨਹੀਂ ਸਗੋਂ ਸਾਡੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਅੱਜ ਕਹਿ ਰਿਹਾ ਹੈ ਕਿ ਕਿਸਾਨਾਂ ਨੇ ਸ਼ੌਕ ਹੀ ਬਣਾ ਲਿਆ ਹੈ, ਉਹ ਯਾਦ ਕਰਨ ਕਿਸਾਨਾਂ ਨਾਲ ਜੋ 3 ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਦਾ ਰਿਕਾਰਡ ਵੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨਾਂ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਹੋਇਆ ਕਿਹਾ ਕਿ ਜੋ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਉਸਨੂੰ ਲੋਕ ਪੂਰਾ ਕਰਨਗੇ ਅਤੇ ਪੰਜਾਬ ਦੇ ਵਿਚ ਅੱਗੇ ਇਲੈਕਸ਼ਨ ਆ ਰਹੇ ਹਨ ਤਾ ਪਿੰਡਾਂ ਵਿੱਚ ਇਹੀ ਲੋਕ ਜਵਾਬ ਮੰਗਣਗੇ ਅਤੇ ਉਨ੍ਹਾਂ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ ਕੀਤੀ ਹੈ।
Last Updated : Feb 3, 2023, 8:33 PM IST