Sidhu Moosewala Fan: ਸਾਢੇ ਤਿੰਨ ਕੁਇੰਟਲ ਫੁੱਲਾਂ ਦਾ ਹਾਰ ਬਣਾ ਕੇ ਪਿੰਡ ਮੂਸੇ ਪੁੱਜਿਆ ਸਿੱਧੂ ਦਾ ਪ੍ਰਸ਼ੰਸਕ - ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ
Published : Sep 19, 2023, 6:36 PM IST
ਸਿੱਧੂ ਮੂਸ਼ੇਵਾਲਾ ਦਾ ਪ੍ਰਸ਼ੰਸਕ ਗੁਰਦਿਆਲ ਸਿੰਘ ਕਲਕੱਤੇ ਤੋਂ ਸਾਢੇ ਤਿੰਨ ਕੁਇੰਟਲ ਫੁੱਲ ਮੰਗਵਾ ਕੇ ਤੇ ਉਸ ਦਾ ਹਾਰ ਤਿਆਰ ਕਰਵਾ ਕੇ ਪਿੰਡ ਮੂਸੇ ਪਹੁੰਚਿਆ। ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਸਿੱਧੂ ਦਾ ਇਹ ਨੌਜਵਾਨ ਬਹੁਤ ਵੱਡਾ ਫੈਨ ਹੈ ਅਤੇ ਇਸ ਵੱਲੋਂ ਇੱਕ ਐਫੀਡੈਵਿਟ ਵੀ ਉਸ ਨੂੰ ਲਿਖ ਕੇ ਦਿੱਤਾ ਸੀ, ਜੋ ਅੱਜ ਵੀ ਸਾਡੇ ਕੋਲ ਮੌਜੂਦ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਿੱਧੂ ਦੇ ਪ੍ਰਸ਼ੰਸਕ ਹਵੇਲੀ ਆਉਂਦੇ ਹਨ ਅਤੇ ਉਸ ਦੀਆਂ ਯਾਦਾਂ ਤਾਜ਼ਾ ਕਰਦੇ ਹਨ। ਜਿੱਥੇ ਵਿਦੇਸ਼ਾਂ ਵਿੱਚ ਸਿੱਧੂ ਲਈ ਇਨਸਾਫ਼ ਦੀ ਅਵਾਜ਼ ਉਠਦੀ ਹੈ ਤਾਂ ਉੱਥੇ ਹੀ ਪੰਜਾਬ ਵਿੱਚ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਰੋਜ਼ਾਨਾ ਇਨਸਾਫ਼ ਮੰਗ ਰਹੇ ਹਨ। ਇਸ ਮੌਕੇ ਸਿੱਧੂ ਦੇ ਪ੍ਰਸ਼ੰਸਕ ਗੁਰਦਿਆਲ ਸਿੰਘ ਨੇ ਕਿਹਾ ਕਿ ਉਹ ਆਪਣੇ ਵੱਲੋਂ ਸਿੱਧੂ ਮੂਸੇ ਵਾਲਾ ਨੂੰ 2017 ਵਿੱਚ ਐਫੀਡੈਵਿਟ ਲਿਖ ਕੇ ਦੇ ਚੁੱਕੇ ਹਨ ਤੇ ਉਹ ਮੂਸੇਵਾਲਾ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਮਿਲ ਕੇ ਉਹਨਾਂ ਦੇ ਮਨ ਨੂੰ ਤਸੱਲੀ ਮਿਲੀ ਹੈ। ਉੱਥੇ ਹੀ ਸਰਕਾਰ ਤੋਂ ਸਿੱਧੂ ਲਈ ਇਨਸਾਫ਼ ਦੀ ਵੀ ਮੰਗ ਕੀਤੀ ਹੈ।