ਪੰਜਾਬ

punjab

By

Published : Nov 16, 2022, 11:19 AM IST

Updated : Feb 3, 2023, 8:32 PM IST

ETV Bharat / videos

ਪੈਟਰੋਲ ਪੰਪ ਦੇ ਕਰਿੰਦਿਆਂ ਨੇ ਤਿੰਨ ਹਥਿਆਰਬੰਦ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ

ਪੰਜਾਬ ਭਰ ਵਿੱਚ ਜਿੱਥੇ ਬੀਤੇ ਦਿਨ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਜਲੰਧਰ ਜੀਟੀ ਰੋਡ ਉੱਤੇ ਲੁੱਟ ਖੋਹ ਦੀ ਘਟਨਾ ਦੀ ਤਸਵੀਰ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਵਿਖੇ ਮਾਨਾਂ ਵਾਲਾ ਦਾ ਸੁਪਰ ਪੈਟਰੋਲ ਪੰਪ, ਜਿੱਥੇ ਪਹਿਲਾਂ ਵੀ ਲੁਟੇਰਿਆਂ ਕਈ ਵਾਰ ਹੱਲਾ ਬੋਲਿਆ ਹੈ, ਉੱਥੇ ਇੱਕ ਵਾਰ ਫਿਰ ਤੋਂ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਜਿਸ ਤੋਂ ਬਾਅਦ ਤਿੰਨੇ ਲੁਟੇਰੇ ਵਾਪਸ ਮੁੜ ਗਏ। ਫਿਲਹਾਲ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
Last Updated : Feb 3, 2023, 8:32 PM IST

ABOUT THE AUTHOR

...view details