ਮਸਾਜ ਸੈਂਟਰ ਦੀ ਆੜ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ - massage center in Sri Muktsar
ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਇੱਕ ਮਸਾਜ ਅਤੇ ਸਪਾ ਕੇਂਦਰ ਵਿੱਚ ਛਾਪੇਮਾਰੀ ਕਰਕੇ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਵਿਦੇਸ਼ੀ ਔਰਤ ਸਮੇਤ 4 ਔਰਤਾਂ ਅਤੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਮਲੋਟ ਵਾਸੀ ਇੱਕ ਵਿਅਕਤੀ ਵੱਲੋਂ ਇਹ ਧੰਦਾ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ 4 ਮਹਿਲਾਵਾਂ ਅਤੇ 3 ਮਰਦਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੀਆਂ ਮਹਿਲਾਵਾਂ ਵਿਚੋਂ ਇੱਕ ਮਹਿਲਾ ਥਾਈਲੈਂਡ ਨਾਲ ਸਬੰਧਿਤ ਹੈ। ਪੁਲਿਸ ਨੇ ਇਸ ਸਬੰਧੀ ਐਫ ਆਈ ਆਰ ਨੰਬਰ 304 ਦਰਜ਼ ਕਰਕੇ ਮਾਣਯੋਗ ਅਦਾਲਤ ਵਿਚ ਇਹਨਾਂ ਨੂੰ ਪੇਸ਼ ਕੀਤਾ ਜਿੱਥੋਂ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
Last Updated : Feb 3, 2023, 8:37 PM IST